(੧੩੫)
ਤੋਂ ਉਤਰਕੇ ਆਪਣੇ ਕਮਰੇ ਵਿਚ ਆਏ ਅਰ ਅਰਾਮ ਕਰਨ ਲਈ ਲੇਟ ਗਏ। ਥੋੜੀ ਰਾਤ ਬੀਤੇ ਤੇਜ ਸਿੰਘ ਜੀ ਕੁਮਾਰ ਦੇ ਪਾਸ ਆਏ। ਕੁਮਾਰ ਨੇ ਪੁਛਿਆ “ਕਿਉਂਕੀ ਹਾਲ ਹੈ?” ਤੇਜ ਸਿੰਘ ਨੇ ਕਿਹਾ ਸਭ ਇੰਤਜਾਮ ਤੁਹਾਡੇ ਹੁਕਮ ਅਨੁਸਾਰ ਹੋਗਿਆ ਹੈ ਅਜ ਸਾਰੀ ਦਿਹਾੜੀ ਵਿਚ ਇਕ ਘਏ ਦੀ ਭੀ ਮੋਹਲਤ ਨਹੀਂ ਮਿਲੀ ਜੇ ਤੁਹਾਨੂ ਮਿਲ ਜਾਂਦਾ। ਏਹ ਸੁਣਕੇ ਬਰੇਂਦਰ ਸਿੰਘ ਜੀ ਹਮ ਪਏ ਅਰ ਬੋਲੇ ਪੈਹਰ ਤਕ ਤੁਸੀਂ ਸਾਡੇ ਨਾਲ ਰਹੇ ਹੋ ਤੇ ਅਜੇ ਕਹਿੰਦੇ ਹੋ ਮੁਲਾਕਾਤ ਨਹੀਂ ਹੋਈ। ਏਹ ਸੁਨਕੇ ਤੇਜ ਸਿੰਘ ਹੋਰੀ ਹੈਰਾਨ ਹੋ ਗਏ ਅਰ ਕਿਹਾ ਏਹ ਤੁਸੀਂ ਕੀ ਕਹਿੰਦੇ ਹੋ ? ਕੁਮਾਰ ਨੇ ਕਿਹਾ ਕੀ ਹਾਂ ਤੁਸੀਂ ਮੇਰੇ ਨਾਲ ਓਸ ਤਹਿਖਾਨੇ ਵਿਚ ਨਹੀਂ ਗਏ ਜਿਥੇ ਐਹਮਦ ਤੇ ਭਗਵਾਨ ਦਤ ਕੈਦ ਹਨ?
ਹੁਣ ਤਾਂ ਤੇਜ ਸਿੰਘ ਦੇ ਚੇਹਰੇ ਦਾ ਰੰਗ ਉਡ ਗਿਆ ਅਰ ਕੁਮਾਰ ਦੇ ਮੂਹ ਵਲ ਤਕਨ ਲਗ ਪਿਆ। ਤੇਜ ਸਿੰਘ ਦਾ ਏਹ ਹਾਲ ਦੇਖਕੇ ਕੁਮਾਰ ਨੂੰ ਭੀ ਹੈਰਾਨੀ ਹੋਈ ਫੇਰ ਤੇਜ ਸਿੰਘ ਨੇ ਕਿਹਾ ਭਲਾ ਏਹ ਤਾਂ ਦਸੋ ਕਿ ਮੈਂ ਤੁਹਾਡੇ ਨਾਲ ਕਿਥੋ ਤਕ ਗਿਆ ਸਾਂ ਤੇ ਕਦੋਂ ਮੁੜਿਆ ਈ? ਕੁਮਾਰ ਨੇ ਸਭ ਹਾਲ ਦਸ ਦਿਤਾ। ਤੇਜ ਸਿੰਘ ਨੇ ਕਿਹਾ ਬਸ ਤੁਸਾਂ ਚੌਕਾਂ ਫੇਰ ਦਿਤਾ । ਐਹਮਦਾਂ ਤੇ ਭਗਵਾਨ ਦਤ ਦੇ ਨਿਕਲ ਜਨਦਾ ਤਾਂ ਐਤਨਾ ਅਫਸੋਸ ਨਹੀਂ ਜਿਨਾਂ ਓਸ ਦਰਵਾਜੇ ਦਾ ਹਾਲ ਨੂੰ ਮਲੂਮ ਹੋ ਜਾਨ ਦਾ ਗਮ ਹੈ। ਕੁਮਾਰ ਨੇ ਕਿਹਾ ਤੁਸੀਂ ਕੀ ਕਹਿਦੇ ਹੋ? ਮੇਰੀ ਸਮਝ ਵਿਚ ਕੁਝ ਨਹੀਂ ਆਇਆ ।ਤੇਜ ਸਿੰਘ ਨੇ ਕਿਹਾ ਜੇ ਏਹੋ ਜੇਹੀ ਸਮਝ ਹੁੰਦੀ ਤਾਂ ਧੋਖਾਂ ਕਿਉਂ ਖਾਂਦੇ? ਤਦ ਨਹੀਂ ਸਮਝੇ ਤਾਂ ਹੁਣ ਸਮਝੋ ਕਿ ਸ਼ਿਵਦਤ ਦੇ