(੧੩੬)
ਏਯਾਰਾਂ ਨੁਹਾਨੁ ਧੋਖਾ ਦਿਤਾ ਹੈ ਅਰ ਤਹਖਾਨੇ ਦਾ ਰਸਤਾ ਵੇਖ ਲਿਆ ਹੈ ਏਹ ਕੰਮ ਬੱਦਰੀ ਨਾਥ ਦਾ ਹੈ ਦੂਸਰੇ ਦਾ ਨਹੀਂ ਜੋਤਸ਼ੀ ਓਸਨੂੰ ਚਲਨ ਨਾਲ ਸਾਰਾ ਪਤਾ ਦੇਂਦਾ ਹੈ ਅਰ ਓਹ ਕੰਮ ਕਰ ਜਾਂਦਾ ਹੈ ਸਭਨਾ ਦੇ ਹਾਲ ਤੋਂ ਵਾਕਿਫ ਹਾਂ॥
ਕੁਮਾਰ ਏਹ ਸੁਣਕੇ ਦੰਗ ਹੋ ਗਏ ਅਰ ਆਪਣੀ ਗਲਤੀ ਉਤੇ ਅਫਸੋਸ ਕਰਨ ਲਗ ਪਏ। ਤੇਜ ਸਿੰਘ ਨੇ ਕਿਹਾ ਹੁਣ ਜੋ ਹੋਨਾ ਸੀ ਸੋ ਹੋਇਆ ਹੁਣ ਅਫਸੋਸ ਕਿਸ ਗਲ ਦਾ? ਮੈਂ ਹੁਣੇ ਜਾਦਾ ਹਾਂ ਕੈਦੀ ਤਾਂ ਨਿਕਲ ਗਏ ਹੋਣਗੇ ਪਰ ਜੰਦਰੇ ਦਾ ਬੰਦੋਬਸਤ ਕਰ ਆਵਾਂਗਾ। ਕੁਮਾਰ ਨੇ ਪੁਛਿਆ ਜੰਦਰੇ ਦਾ ਕੀ ਬੰਦੋਬਸਤ ਕਰੋਗੇ? ਤੇਜ ਸਿੰਘ ਨੇ ਕਿਹਾ ਓਸ ਫਟਾਕ ਵਿਚ ਹੋਰ ਭੀ ਜੰਦਰੇ ਹਨ ਜੋ ਏਸਤੋਂ ਬਹੁਤ ਢਕੇ ਹਨ ਓਨਾਂ ਦੇ ਮਾਰਨ ਬੰਦ ਕਰਨ ਵਿਚ ਬਹੁਤ ਚਿਰ ਲਗਦਾ ਹੈ ਏਸ ਲਈ ਮੈਂ ਓਹ ਨਹੀਂ ਸਾਂ ਲਾਉਦਾ ਪਰ ਹੁਣ ਆਪਣੀ ਗੋਂ ਨੂ ਲਾਵਾਂਗਾ। ਕੁਮਾਰ ਨੇ ਪੁਛਿਆ ਓਹ ਜੰਦਰਾ ਮੈਨੂ ਭੀ ਵਿਖਾਓਗੇ? ਤੇਜ ਸਿੰਘ ਨੇ ਕਿਹਾ ਕਵੀ ਨਹੀ ਜਦ ਛਕ ਚੁਨਾਰ ਫਤੋ ਨਾ ਕਰ ਲਵਾਂਗੇ ਤਦ ਤਕ ਨਹੀਂ ਦਸਨਾ ਨਹੀਂ ਤਾਂ ਫੇਰ ਏਸੇ ਤਰਾਂ ਧੋਖਾ ਮਿਲੇਗਾ। ਕੁਮਾਰ ਨੇ ਕਿਹਾ “ਹੱਛਾ ਤੁਹਾਡੀ ਮਰਜੀ"।
ਤੇਜ ਸਿੰਘ ਜੀ ਓ ਵੇਲੇ ਤਹਖਾਨੇ ਵਲ ਤੁਰ ਪਏ ਅਫ ਸਵੇਰਾ ਹੋਣ ਤੋਂ ਪਹਿਲਾਂ ਹੀ ਮੁੜ ਆਏ ਸਵੇਰੇ ਜਦ ਕੁਮਾਰ ਸੌਂਕੇ ਉਠੇ ਤਾਂ ਤੇਜ ਸਿੰਘ ਤੋਂ ਪੁੱਛਿਆ ਸੁਨਾਓ ਤਹਖਾਨੇ ਦਾ ਕੀ ਹਾਲ ਹੈ? ਓਨਾਂ ਨੇ ਉਤ੍ਰ ਦਿਤਾ “ਕੈਦੀ ਨਿਕਲ ਗਏ ਪਰ ਜੰਦਰੇ ਦਾ ਬਦੋਬਸਤ ਕਰ ਆਯਾ ਹਾਂ"॥
ਨਹਾ ਧੋ ਅਰ ਕੁਝ ਖਾਕੇ ਕੁਮਾਰ ਅਰ ਤੇਜ ਸਿੰਘ ਦਰਬਾਰ