ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦ )


ਬੋਲੀ ਸਖੀ ਦੇਖ ਤਾਂ ਸਹੀ ਮੇਰੇ ਕੰਨ ਵਿਚੋਂ ਕੁਝ ਬੋ ਤਾਂ ਨਹੀਂ ਆਉਂਦੀ ਕਿਉਂਕਿ ਕਲ ਦੀ ਮੇਰੇ ਕੰਨ ਵਿਚ ਪੀੜ ਪਈ ਹੁੰਦੀ ਹੈ, ਨਕਲੀ ਚੰਪਾ ਚਪਲਾ ਦੇ ਧੋਖੇ ਵਿਚ ਆ ਗਈ ਅਰਦਾ ਝਟ ਕੰਨ ਸੁੰਘ ਲਿਆ, ਚਪਲਾ ਨੇ ਚਾਲਾਕੀ ਨਾਲ ਬੇਹੋਸ਼ੀ ਦੀ ਖੋਜ ਦਵਾ ਕੰਨ ਵਿਚ ਰਖੀ ਹੋਈ ਸੀ ਜਿਸਨੂੰ ਸੁੰਘਦਿਆਂ ਹੀ ਚੰਪਾ ਬੇਹੋਸ਼ ਹੋਕੇ ਡਿਗ ਪਈ॥

ਚਪਲਾ ਨੇ ਚੰਦਰਕਾਂਤਾ ਨੂੰ ਵਾਜ ਮਾਰਕੇ ਕਿਹਾ, “ਆਓ ਸਖੀ ਆਪਣੀ ਚੰਪਾ ਦਾ ਹਾਲ ਦੇਖੋ, ਚੰਦਰਕਾਂਤਾ ਨੇ ਪਾਸਲ ਆਕੇ ਚੰਪਾ ਨੂੰ ਬੇਹੋਸ਼ ਪਈ ਹੋਈ ਦੇਖਿਆ ਅਤੇ ਚਪਲਾ ਨੂੰ ਕਿਹਾ ਕਿ ਅਜੇਹਾ ਨਾ ਹੋ ਕਿ ਤੇਰਾ ਧੋਖਾ ਧੋਖਾ ਹੀ ਨਿਕਲੇ। ਅਰ ਪਿਛੋਂ ਚੰਪਾ ਤੋਂ ਸ਼ਰਮਿੰਦਿਆਂ ਹੋਣਾ ਪਏ, ‘ਨਹੀਂ ਏਹਦੇ ਕਦੇ ਨਹੀਂ ਹੋ ਸਕਦ” ਏਹ ਕਙਕੇ ਚਪਲਾ ਨੇ ਚੰਪਾ ਨੂੰ ਪਿਠ ਉਤੇ ਲਦ ਲਿਆ, ਅਰ ਫੁਹਾਰੇ ਦੇ ਪਾਸ ਰਖਕੇ ਚੰਤਾ ਨੂੰ ਕਿਹਾ ਕਿ ਤੂੰ ਫਹਾਰੇ ਵਿਚੋਂ ਚੁਲੀਆ ਭਰ ੨ ਕੇ ਏਸਦੇ ਮੂਹ ਤੇ ਪਾ ਮੈਂ ਏਸਦਾ ਮੂਹ ਧੋ ਕੇ ਦੇਖਦੀ ਹਾਂ ਚੰਦਰਕਾਂ ਨੇ ਓਸੇ ਤਰਾਂ ਕੀਤਾ, ਅਰ ਚਪਤਾ ਖੂਬ ਰੰਗੜ ਦੇ ਕੇ, ਓਸਦਾ ਮੂਹ ਧੋਣ ਲਗ ਪਈ, ਥੌੜੇ ਚਿਰ ਵਿਚ ਹੀ ਓਸਦੀ ਸ਼ਕਲ ਬਦਲ ਕੇ ਸਾਫ ਨਾਜ਼ਮ ਦੀ ਸੂਰਤ ਨਿਕਲ ਆਈ, ਦੇਖਦਿਆਂ ਚੰਦਰਕਾਂਤਾ ਦਾ ਮੂਹ ਗੁਸੇ ਨਾਲ ਲਾਲ ਹੋਗਿਆ ਅਰ ਕ੍ਰੋਧ ਭਰੀ ਅਵਾਜ ਵਿਚ ਬੋਲੀ," ਸਖੀ ਏਸਨੇ ਤਾਂ ਬੜੀ ਭਾਰੀ ਬੇਅਦਬੀ ਕੀਤੀ ਹੈ।"

ਦੇਖ ਤਾਂ ਸਹੀ ਹੁਣ ਮੈਂ ਕੀ ਕਰਦੀ ਹਾਂ” ਏਹ ਕੈਠਕੇ ਚਪਲਾ ਮੈਂ ਫੇਰ ਨਾਜਮ ਨੂ ਪਿਠ ਉਤੇ ਲਦ ਲਿਆ ਅਰ ਬਾਗ ਦੀ ਇਕ ਨੁਕਰ ਵਲ ਜਿਥੇ ਬੁਰਜ ਦੇ ਹੇਠਾਂ ਇਕ