(੧੪)
ਚੌਥਾ ਕਾਂਡ
ਤੇਜ ਸਿੰਘ ਬੀਰੇਂਦ ਸਿੰਘ ਤੋ ਵਿਦਾ ਹੋਕੇ ਬਿਜੇਗੜ੍ਹ ਪਹੁੰਚੇ ਔਰ ਚੰਦ੍ਰਕਾਂਤਾ ਨੂੰ ਮਿਲਨ ਦੀ ਕੋਸ਼ਿਜ਼ ਕਰਨ ਲੱਗੇ ਪਰ ਕੋਈ ਤਰਕੀਬ ਨਾ ਅਹੁੜੀ ਕਿਉਂਕਿ ਪੈਹਰੇ ਵਾਲੇ ਬੜੀ ਹੁਸ਼ਿਆਰੀ ਨਾਲ ਪੈਹਰਾ ਦੇ ਰਹੇ ਸਨ, ਤੇਜ ਸਿੰਘ ਸੋਚਨ ਲੱਗੇ ਕਿ ਹੁਣ ਕੀ ਕਰਨਾ ਚਾਹੀਏ? ਰਾਤ ਚਾਂਦਨੀ ਹੈ ਜੇ ਹਨੇਰੀ ਹੁੰਦੀ ਤਾਂ ਕਮੰਦ ਲਾਕੇ ਮਹਲ ਦੇ ਉਪਰ ਜਾਣ ਦੀ ਕੋਸ਼ਿਸ਼ ਕਰਦਾ।
ਆਖਰ ਤੇਜ ਸਿੰਘ ਨਵੇਕਲੇ ਜਾਕੇ ਇਕ ਚੋਬਦਾਰ ਵਰਗੀ ਸੂਰਤ ਬਨਾ ਮਹਲ ਦੀ ਡਿਉੜੀ ਉਤੇ ਆਏ, ਵੇਖਿਆmਬਹੁਤ ਸਾਰੇ ਚੋਬਦਾਰ ਤੇ ਪਿਆਦੇ ਬੈਠੇ ਪੈਹਰਾ ਦੇ ਰਹੇ ਹਨ।ਇਕ ਚੋਬਦਾਰ ਨੂੰ ਕਿਹਾ ਯਾਰ ਅਸੀਂ ਭੀ ਸਰਕਾਰੀ ਨੌਕਰ ਹਾਂ, ਏਸ ਵੇਲੇ ਛੁਟੀ ਸੀ, ਚਾਂਦਨੀ ਰਾਤ ਦਾ ਮਜ਼ਾ ਲੈਂਦੇ ਟੈਹਲ ਦੇ ੨ ਏਥੇ ਆ ਪਹੁੰਚੇ ਹਾਂ, ਤੁਹਾਨੂੰ ਤਮਾਕੂmਪੀਂਦਿਆਂ ਦੇਖਕੇ ਜੀ ਵਿਚ ਆਇਆ ਕਿ ਚਲੋ ਅਸੀਂ ਵੀ ਦੋ ਘੁਟ ਲੈ ਲਈਯੇ, ਅਫੀਮ ਖਾਣ ਵਾਲੇ ਨੂੰ ਜੇਹੀ ਤਮਾਕੂ ਦੀ ਮੋਹਕ ਆਉਂਦੀ ਹੈ ਆਪ ਚੰਗੀ ਤਰਾਂ ਜਾਣਦੇ ਹੀ ਹੋ।
ਹਾਂ ਹਾਂ! ਆਉਂ ਬੈਠੋ ਤਮਾਕੂ ਪੀਓ ਏਹ ਕੈਹਕੇ ਚੋਬਦਾਰ ਘਰ ਪਿਆਦਿਆਂ ਨੇ ਹੁਕਾ ਤੇਜ ਸਿੰਘ ਦੇ ਅਗੇ ਲਿਆ ਰੱਖਿਆ, ਤੇਜ ਸਿੰਘ ਨੇ ਕਿਹਾ ਕਿ ਮੈਂ ਹਿੰਦੂ ਹਾਂ ਹੁਕਾ ਤਾਂ ਨਹੀਂ।
<ref>ਅਸੀਂ ਪਿਛੇ ਲਿਖ ਚੁਕੇ ਹਾਂ ਕਿ ਛਤਰੀ, ਰਾਜਪੂਜ ਲੋਕ ਦੇ ਨਾਮ ਭੀ ਪਿਛਲੇ ਜਮਾਨੇ ਵਿਚ ਸਿੰਘ ਹੀ ਹੁੰਦੇ ਸਨ ਪਰ ਉਹ ਗੁਰੂ ਕੇ ਸਿੰਘਾਂ ਵਾਂਗ ਕੇਸਾ ਧਾਰੀ ਨਹੀਂ ਸਨ ਏਸ ਲਈ ਕੋਈ ਤਮਾਕੂ ਆਦਿਕ ਵੀ ਪੀ ਲੈਂਦੇ ਸਨ।