ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(34)


ਅਰ ਚਪਲਾ ਨੂੰ ਫੜਕੇ ਕਿਤੇ ਅਜਿਹੀ ਥਾਂ ਤੇ ਸੁਟਾਂਗੇ ਕਿ ਜਿਥੋਂ ਕਦੀ, ਪਤਾ ਹੀ ਨਾ ਲਗੇ ਅਰ ਸਾਡੇ ਉਤੇ ਭੀ ਕਿਸੇ ਨੂੰ ਸ਼ੱਕ ਨਾ ਹੋਵੇ।

ਇਹ ਦੋਵੇਂ ਆਪਸ ਵਿਚ ਗਲਾਂ ਕਰਦੇ ੨ ਤੁਰੇ ਜਾਂਦੇ ਸਨ ਥੋੜੇ ਚਿਰ ਵਿਚ ਮਹਲ ਦੇ ਅਗਲੇ ਬੂਹੇ ਅਗੇ ਥੋੜੇ ਚਿਰ ਵਿਚ ਮਹਲ ਦੇ ਅਗਲੇ ਬੂਹੇ ਅਗੇ ਪਹੁੰਚੇ, ਵੇਖਿਆ ਕਿ ਕੇਤਕੀ ਜੋ ਖਾਸ ਚੰਦਰਕਾਂਤਾ ਦੀ ਦਾਸੀ ਲੌਂਡੀ ਹੀ ਤੁਰੀ ਆਉਂਦੀ ਹੈ ॥

ਤੇਜ ਸਿੰਘ ਨੇ ਜੋ ਕੇਤਕੀ ਦੇ ਭੇਸ ਵਿਚ ਤੁਰੇ ਆਉਂਦੇ ਹਨ ਨਾਜ਼ਮ ਅਰ ਐਹਮਦ ਨੂੰ ਵੇਖਦਿਆਂ ਹੀ ਪਛਾਣ ਲਿਆ ਅਰ, ਸੋਚਣ ਲਗੇ ਕਿ ਭਲੇ ਮੌਕੇ ਉਤੇ ਇਹ ਦੋਵੇਂ ਮਿਲ ਗਏ ਹਨ ਅਰ ਸਾਡੀ ਸੂਰਤ ਭੀ ਐਸ ਵੇਲੇ ਚੰਗੀ ਹੈ, ਐਸ ਵੇਲੇ ਏਨਾਂ ਦੋਹਾਂ ਨਾਲ ਕੁਝ ਹਥ ਕਰਨਾ ਚਾਹੀਦਾ ਹੈ, ਹੋ ਸਕੇ ਤਾਂ ਦੋਹਾਂ ਨੂੰ ਨਹੀਂ ਤਾਂ ਇਕ ਨੂੰ ਤਾਂ ਜਰੂਰ ਫੜਨਾ ਚਾਹੀਦਾ ਹੈ।

ਤੇਜ ਸਿੰਘ ਜਾਨ ਬੁਝਕੇ ਏਨਾਂ ਦੋਹਾਂ ਦੇ ਪਾਸੋਂ ਹੋਕੇ ਲੰਘੇ ਓਨਾਂ ਨੇ ਭੀ ਦੇਖਿਆ ਕਿ ਕੇਤਕੀ ਤੁਰੀ ਜਾਂਦੀ ਹੈ, ਦੋਵੇਂ ਜਣੇ ਇਹ ਸੋਚਕੇ ਓਸਦੇ ਪਿਛੇ ੨ ਹੋ ਤੁਰੇ, ਕਿ ਦੇਖੀਏ ਕਿਥੇ ਜਾਂਦੀ ਹੈ। ਨਕਲੀ ਕੇਤਕੀ ਨੇ ਪਿਛਾਹਾਂ ਫਿਰਕੇ ਦੇਖਿਆ ਅਰ ਕਿਹਾ, ਤੁਸੀਂ ਮੇਰੇ ਪਿਛੇ ਕਿਉਂ ਆਉਂਦੇ ਹੋ ? ਜਿਸ ਕੰਮ ਉਤੇ ਲਾਏ ਗਏ ਹੋ ਓਹ ਕੰਮ ਕਰੋ ਐਹਮਦ ਨੇ ਕਿਹਾ ਅਸੀਂ ਕਿਸ ਕੰਮ ਉਤੇ ਲਾਏ ਹੋਏ ਹਾਂ, ਕੀ ਕੰਮ ਕਰੀਏ ? ਤੂੰ ਕੀ ਜਾਣਦੀ ਹੈਂ ? ਕੇਤਕੀ ਨੇ ਕਿਹਾ ਮੈਂ ਸਭ ਜਾਣਦੀ ਹਾਂ, ਤੁਸੀਂ ਓਹ ਕੰਮ ਕਰੋ ਜਿਸ ਨਾਲ ਚਪਲਾ ਦੇ ਹਥ ਦੀਆਂ ਜੁੱਤੀਆਂ ਨਸੀਬ ਹੋਣ ਜਿਥੇ ਤੁਹਾਡੀ ਮਦਤਗਾਰ ਇਕ ਲੌਂਡੀ ਤਕ ਨਹੀਂ ਹੈ ਓਥੇ ਤੁਹਾਡੇ ਕੀਤਿਆਂ ਕੀ ਹੋ ਸਕਦਾ ਹੈ?