{੨੬)
ਨਾਜਮ ਅਰ ਐਹਮਦ ਕੇਤਕੀ ਦੀ ਗੱਲ ਸੁਣਕੇ ਦੰਗ ਹੋ ਗਏ ਅਰ ਸੋਚਣ ਲਗੇ ਇਹ ਬੜੀ ਚਲਾਕ ਲੋਂਡੀ ਹੈ ਜੇਕਰ ਇਹ ਸਾਡੇ ਮੇਲ ਵਿਚ ਆ ਜਾਵੇ ਤਾਂ ਬੜਾ ਕੰਮ ਨਿਕਲੇ ਅਰ ਏਸਦੀਆਂ ਗਲਾਂ ਤੋਂ ਮਲੂਮ ਹੁੰਦਾ ਹੈ ਕਿ ਕੁਛ ਲਾਲਚ ਦੇਣ ਨਾਲ ਜਰੂਰ ਸਾਡੀ ਵਲ ਹੋ ਜਾਵੇਗੀ।
ਨਾਜਮ ਨੇ ਕਿਹਾ ਸੁਣ ਕੇਤਕੀ ਅਸੀਂ ਲੋਕਾਂ ਦਾ ਕੰਮ ਹੀ ਚਲਾਕੀ ਕਰਨ ਦਾ ਹੈ ਜੋ ਫੜੇ ਜਾਨ ਜਾਂ ਮਰਨ ਮਾਰਨ ਤੋਂ ਡਰੀਏ ਤਾਂ ਕਦੇ ਕੰਮ ਨਾ ਚਲੇ, ਅਰ ਏਸਈ ਕਮਾਈ ਖਾਂਦੇ ਹਾਂ। ਗੱਲ ੨ ਵਿਚ ਹਜ਼ਾਰਾਂ ਰੁਪੈ ਇਨਾਮ ਮਿਲਦਾ ਹੈ।
ਅਰ ਖੁਦਾ ਦੀ ਮੇਹਰ ਬਾਨੀ ਨਾਲ ਤੇਰੇ ਜੇਹੇ ਮਦਤਗਾਰ ਭੀ ਮਿਲ ਜਾਂਦੇ ਹਨ ਜਿਸ ਤਰਾਂ ਅੱਜ ਤੂੰ ਮਿਲ ਗਈ ਹੈਂ ਹੁਣ ਤੈਨੂੰ ਇਹੋ ਮੁਨਾਸਬ ਹੈ ਕਿ ਮੇਰੀ ਮਦਤ ਕਰੋਂ ਅਰ ਜੋ ਕੁਛ ਮੈਨੂੰ ਮਿਲੇਗਾ ਮੈਂ ਤੈਨੂੰ ਓਸਦਾ ਹਿਸਾ ਦੇਵਾਂਗਾ।
ਕੇਤਕੀ ਨੇ ਕਿਹਾ ਸੁਣੋ ਜਾਂ ਮੈਂ ਉਮੈਦ ਉਤੇ ਜਾਨ ਵੈਨ ਵਾਲੀ ਨਹੀਂ ਓਹ ਕੋਈ ਹੋਰ ਹੋਵੇਗਾ ਮੈਂ ਤਾਂ ਪਹਿਲਾਂ ਲੋਕ ਕੰਮ ਕਜਦੀ ਹਾਂ, ਹਾਂ ਜੈ ਐਸ ਵੇਲੇ ਮੈਨੂੰ ਕੁਛ ਦੇਵੋ ਤਾਂ ਮੈਂ ਤੇਜ ਸਿੰਘ ਨੂੰ ਤੁਹਾਡੇ ਹਥ ਫੜਾ ਦੇਂਦੀ ਹਾਂ ਨਹੀਂ ਤਾਂ ਜਾਓ ਆਪਣਾ ਕੰਮ ਕਰੋ !
ਤੇਜ ਸਿੰਘ ਦੇ ਫੜੇ ਜਾਣ ਦੀ ਗਲ ਸੁਣਕੇ ਦੋਹਾਂ ਦਾ ਦਿਲ ਖੁਸ਼ ਹੋਗਿਆ । ਨਾਜਮ ਨੇ ਕਿਹਾ ਕਿ ਜੋ ਤੇਜ ਸਿੰਘ ਨੂੰ ਫੜਾ ਦੇਵੇਂ ਤਾਂ ਜੋ ਕਹੇਂ ਮੈਂ ਦੇਵਾਂ ।
ਕੇਤਕ-ਇਕ ਹਜ਼ਾਰ ਰੁਪਏ ਤੋਂ ਘਟ ਮੈਂ ਕਦੇ ਨਹੀਂ ਲਵਾਂਗੀ ਜੋ ਹੈ ਮਨਜੂਰ ਤਾਂ ਲਿਆਓ, ਰੁਪਏ ਮੇਰੇ ਅਗੇ ਰਖੋ। ਨਾਜ਼ਮ-ਹੁਣ ਅਧੀ ਰਾਤ ਵੇਲੇ ਮੈਂ ਰੁਪਏ ਕਿਥੋਂ ਲਿਆਵਾਂ