( ੧ )
ਅਰ ਇਕ ਪਿਆਦੇ ਨੂੰ ਭੇਜਕੇ ਦੇਵੀ ਸਿੰਘ ਨਾਮੇ ਇਕ ਏਯਾਰ ਨੂੰ ਸਦਵਾਯਾ, ਜੋ ਤੇਜ ਸਿੰਘ ਦਾ ਸ਼ਾਗਿਰਦ, ਗੂੜਾ ਯਾਰ, ਅਰ ਸਾਕਾਂ ਵਿਚ ਸਾਲਾ ਭੀ ਸੀ ਅਰ ਏਯਾਰੀ ਦੇ ਫਲ ਵਿਚ ਤੇਜ ਸਿੰਘ ਪਾਸੋਂ ਕੁਝ ਘਟ ਨਹੀਂ ਸੀ, ਜਦ ਦੇਵੀ ਸਿੰਘ ਆਗਿਆ ਤਾਂ ਤੇਜ ਸਿੰਘ ਨੇ ਐਹਮਦ ਦੀ ਚਠੜੀ ਆਪਣੀ ਪਿਠ ਉਤੇ ਲਦੀ ਅਰ ਦੇਵੀ ਸਿੰਘ ਨੂੰ ਕਿਹਾ ਕਿ ਮੇਰੇ ਨਾਲ ਆ ਇਕ ਕੰਮ ਹੈ । ਦੇਵੀ ਸਿੰਘ ਨੇ ਕਿਹਾ ੳਸਤਾਦ ਜੀ | ਏਹ ਗਠੜੀ ਮੈਨੂੰ ਦੇਵੋ ਮੈ ਲੈ ਚਲਾਂ ਮੇਰੇ ਹੁੰਦਿਆਂ ਏਹ ਕੰਮ ਤੁਹਾਨੂੰ ਚੰਗਾ ਨਹੀਂ ਲਗਦਾ। ਵੇਵੀ ਸਿੰਘ ਨੇ ਓਹ ਗੜੀ ਲੈਕੇ ਆਪ ਚੁਕ ਲਈ ਅਰ ਤੇਜ ਸਿੰਘ ਦੇ ਪਿਛੇ - ਪਿੱਛੇ ਤੁਰ ਪਿਆ ॥
ਏਹ ਦੋਵੇਂ ਸ਼ੇਹਰੋ ਬਾਹਰ ਹੋਕੇ ਜੰਗਲ ਪਹਾੜੀਆਂ ਵਿਚ ਮੋੜ ਘੋੜ ਖਾਏ ਹੋਏ ਦੋਕੁ ਕੋਹ ਜਾਕੇ ਇਕ ਹਨੇਰੀ ਗੁਫਾ ਵਿਚ ਵੜ ਗਏ, ਥੋੜੀ ਦੂਰ ਜਾਕੇ ਫੇਰ ਚਾਨਣਾ ਅਇਆ ਓਬ ਜਾਕੇ ਤੇਜ ਸਿੰਘ ਠੈਹਰ ਗਿਆ ਅਰ ਦੇਵੀ ਸਿੰਘ ਨੂੰ ਕਿਹਾ "ਗੰਢ ਰਖ ਦੇਵੋ ।"
ਦੇਵੀ ਸਿੰਘ–(ਗੰਢ ਰਖਕੇ) ਉਸਤਾਦ ਜੀ ਏਹ ਤਾਂ ਬੜੀ ਅਜੀਬ ਥਾਂ ਹੈ । ਅਜ ਤਕ ਮੈਂ ਕਦੇ ਏਸ ਪਾਸੇ ਨਹੀਂ ਆਇਆ ਅਰ ਹੋਰ ਭੀ ਕੋਈ ਨਹੀਂ ਆ ਸਕਦਾ, ਜੇ ਕੋਈ ਭੁਲਾ ਚੁਟਕਿਆ ਆ ਜਾਵੇ ਤਾਂ ਜਾਣਾ ਮੁਸ਼ਕਲ ਹੋ ਜਾਵੇ ।
ਤੇਜ ਸਿੰਘ-ਸੁਨ ਦੇਵੀ ਸਿੰਘ ਏਸ ਥਾਂ ਨੂ ਸਿਵਾਏ ਮੇਰੇ ਕੋਈ ਨਹੀ ਜਾਣਦਾ ਤੈਨੂ ਆਪਣਾ ਲੰਗੋਟੀਆਂ ਯਾਰ ਸਮਝਕੇ ਲੈ ਆਇਆ ਹਾਂ, ਤੈਨੂੰ ਅਜੇ ਬਹੁਤ ਕੰਮ ਕਰਨਾ ਪਵੇਗਾ।
ਦੇਵੀ ਸਿੰਘ-ਮੈ ਤੁਹਾਡਾ ' ਤ ਬੇਦਾਰ ਹਾਂ ਤੁਸੀਂ ਉਸਤਾਦ