(੬੧)
ਏਹ ਕੰਮ ਨਾ ਕਰਾਂ ਤਾਂ ਸਮਝ ਲੇਣਾਂ ਕਿ ਧੋਖਾ ਹੈ।
ਹੋਰ ਭੀ ਬਹੁਤ ਸਾਰੀ ਮਾਂ ਗੱਲਾਂ ਸਮਝਾਈਆਂ ਜਿਨਾਂ ਨੂੰ ਬੜੇ ਧਿਆਨ ਨਾਲ ਬੀਰੇਂਦਰ ਸਿੰਘ ਨੇ ਸੁਣਿਆਂ ਅਰ ਪੁਛਿਆ ਕਿ ਤੁਹਾਨੂੰ ਏਹ ਕਿਸਤਰਾਂ ਪਤਾ ਲਗਾ ਹੈ ਕਿ ਕੂਰ ਨੂੰ ਚੁਨਾਰੋਂ ਐਤਨੀ ਮਦਦ ਮਿਲੀ ਹੈ? ਤੇਜ ਸਿੰਘ ਨੇ ਕਿਹਾ ਕਿਸੇਤਰਾਂ ਮੈਨੂੰ ਏਹ ਖਬਰ ਲਗ ਗਈ ਹੈ ਦੇਸਦਾ ਪਤਾ ਭੀ ਤੁਹਨੂੰ ਕਿਸੇ ਵੇਲੇ ਲਗ ਜਾਵੇਗਾ ਹੁਣ ਮੈਂ ਵਿਦਾ ਹੁੰਦਾ ਹਾਂ ਰਾਜਾ ਜੀ ਜਾਂ ਮੇਰੇ ਪਿਤਾ ਜੇ ਮੇਰੇ ਵੱਲੋਂ ਕਦੇ ਕੁਝ ਪੁਛਨ ਤਾਂ ਜੋ ਮੁਨਾਸਬ ਸਮਝੋ ਕੈਹ ਦੇਵੋ ਪੈਹਰ ਰਾਤ ਰਹੇ ਤੇਜਸਿੰਘਏਯਾਰੀ ਦੇ ਸਮਾਨ ਨਾਲ ਲੈਸਹੋਰੁਪਏ।
ਤੇਰਵਾਂ ਕਾਂਡ
ਚਪਲਾਂ ਭੇਦ ਲੈਣ ਲਈ ਮਰਦਾਨੇ ਭੇਸਵਿਚ ਸ਼ਹਿਰੋਂ ਬਾਹਿਰ ਨਿਕਲੀ। ਅੱਧੀ ਰਾਤ ਬੀਤ ਚੁੱਕੀ ਸੀ ਸਾਫ ਚਿਟੀ ਚਾਨਣੀ ਦੇਖ ਜੀ ਵਿਚ ਆਇਆ ਕਿ ਚਲੋ ਨੌਗੜ ਚਲਕੇ ਤੇਜ ਸਿੰਘ ਨੂੰ ਮਿਲੀਏ। ਏਹ ਖਿਆਲ ਆਉਂਦਿਆਂ ਹੀ ਉਹ ਨੌਗੜ ਨੂੰ ਤੁਰ ਪਈ, ਤੇਜ ਸਿੰਘ ਭੀ ਆਪਣੀ ਅਸਲੀ ਸੂਰਤ ਵਿਚ ਏਯਾਰੀ ਦੇ ਸਮਾਨ ਨਾਲ ਸਜੇ ਹੋਏ ਬਿਜੇਗੜ ਵੱਲ ਤੁਰੇ ਜਾਂਦੇ ਸਨ ਅਚਾਨਕ ਦੋਹਾਂ ਦਾ ਮੇਲ ਰਸਤੇ ਵਿਚ ਹੀ ਹੋ ਪਿਆ, ਚਪਲਾ ਨੇ ਪਛਾਣ ਲਿਆ ਅਰ ਨੇੜੇ ਜਾਕੇ ਆਪਣੀ ਅਸਲੀ ਬੋਲੀ ਵਿਚ ਪੁਛਿਆ ਕਿਉਂ ਕਿਥੋ ਚਲੇੇ ਹੋ ? ਮੈਂ ਭੀ ਤੁਹਾਨੂੰ ਮਿਲਨ ਅਰ ਹਾਲ ਚਾਲ ਲੈਣ ਨੌਗੜ ਚਲੀ ਸਾਂ॥
ਤੇਜ ਸਿੰਘ ਨੇ ਬੋਲੀ ਤੋਂ ਚਪਲਾ ਨੂੰ ਪਛਾਣ ਲਿਆ ਅਤੇ ਕਿਹਾ "ਵਾਹਵਾਹ ਕਿਆ ਮੌਕੇ ਸਿਰ ਮਿਲ ਗਈ ਹੈਂ ਨਹੀਂ ਤਾਂ ਮੈਨੂੰ ਤੇਰੇ ਮਿਲਣ ਵਾਸਤੇ ... ਬੜੀ ਮੇਹਨਤ ਕਰਨੀ ਪੈਂਦੀ ਕਿਉਂਕਿ