(੬੨)
ਬਹੁਤ ਸਾਰੀਆਂ ਜਰੂਰੀ ਗਲਾਂ ਤੈਨੂੰ ਕਹਿਨੀਆਂ ਹਨ ਹਛਾ ਆਪ ਇਥੇ ਹੀ ਬੈਠ ਜਾਈਏ॥
ਇਕ ਸਾਫ ਪਥਰ ਦੀ ਸਿਲ ਉਤੇ ਦੋਵੇਂ ਬੈਠਗਏ ਚਪਲਾ ਨੇ ਕਿਹਾ ਦਸੋ ਉਹ ਕੇਹੜੀ ਗਲ ਹੈ ਤੇਜ ਸਿੰਘ ਨੇ ਕਿਹਾ ਸੁਨ ਏਹ ਤੁਹਾਨੂੰ ਪਤਾ ਹੀ ਹੈ ਕਿ ਕੂਰ ਸਿੰਘ ਚੁਨਾਰ ਗਿਆ ਹੈ ਓਥੋਂ ਦਾ ਹਾਲ ਸੁਨੋ ਕਿ ਚਰ ਏਯਾਰ ਅਰ ਇਕ ਪੰਡਤ ਜਗਨ ਨਾਥ ਜੋਸ਼ਤੀ ਨੂੰ ਮਹ ਰਾਜ ਸ਼ਿਵਦਤ ਸਿੰਘ ਨੇ ਮਦਤ ਵਾਸਤੇ ਓਸਦੇ ਨਾਲ ਕਰ ਦਿਤਾ ਹੈ ਓਹ ਲੋਕ ਏਥੇ ਆ ਪਹੁੰਚੇ ਹਨ ਓਨਾਂ ਦੀ ਮੰਡਲੀ ਭਾਰੀ ਹੈ ਤੇ ਏਧਰ ਤੂੰ ਮੈਂ ਦੋਵੇਂ ਹੀ ਹਾਂ ਏਸ ਲਈ ਹੁਣ ਤੈਨੂੰ ਮੈਨੂੰ ਬਹੁਤ ਹੋਸ਼ਿਆਰੀ ਨਾਲ ਰਹਿਨਾ ਚਾਹੀਦਾ ਹੈ ਓਹ ਏਯਾਰ ਲੋਕ ਮਹਾਰਾਜ ਜੈ ਸਿੰਘ ਨੂੰ ਫੜ ਲਿਜਾਨ ਤਾਂ ਕੋਈ ਵਡੀ ਗਲ ਨਹੀਂ ਅਰ ਚੰਦਰਕਾਂਤਾ ਵਾਸਵੇ ਤਾਂ ਓਹ ਆਏ ਹੀ ਹਨ ਏਨਾ ਸਾਰੀਆਂ ਗਲਾਂ ਤੋਂ ਹੋਸ਼ਿਆਰ ਕਰਨ ਵਾਸਤ ਮੈਂ ਆਇਆ ਹੀ ਹਾਂ ਚਪਲਾ ਨੇ ਪੁਛਿਆ ਹੁਣ ਕੀ ਕਰਨਾ ਚਾਹੀਦਾ ਹੈ ਜੋ ਕਹੋ ਸੋ ਕਰਾਂ। ਤੇਜ ਸਿੰਘ ਨੇ ਕਿਹਾ ਇਕ ਕੰਮ ਕਰੋ ਮੈਂ ਹਰਦਆਲ ਸਿੰਘ ਨਵੇਂ ਦੀਵਾਨ ਨੂ ਫੜਦਾ ਹਾਂ ਅਰ ਓਸਦੀ ਸੂਰਤ ਬਲਕੇ ਦੀਵਾਨੀ ਦਾ ਕੰਮ ਕਰਾਂਗਾ ਅਜੇਹਾ ਫੌਜ ਅਰ ਪਿਆਦੇ ਸਭ ਮੇਰੇ ਹੁਕਮ ਵਿਚ ਹੋਣਗੇ ਏਸ ਤਰ੍ਹਾਂ ਮੈਂ ਬਹੁਤ ਕੁਛ ਕਰ ਸਕਾਂਗਾ, ਤੁ ਭੀ ਮਹਿਲ ਵਿਚ ਬਹੁਤ ਹੁਸ਼ਿਆਰੀ ਨਾਲ ਰਹੀਂ ਅਰ ਜਿਥੋਂ ਤਕ ਹੋ ਸਕੇ ਤੁ ਇਕ ਵਾਰੀ ਰੋਜ਼ ਮੈਨੂ ਮਿਲਿਆ ਕਰੀਂ, ਮੈ ਦੀਵਾਨ ਤਾਂ ਬਣਿਆ ਹੀ ਹੋਵਾਂਗਾ ਮਿਲਨਾ ਕੁਝ ਮੁਸ਼ਕਿਲ ਨਾ ਹੋਵੇਗਾ ਬਰਾਬਰ ਅਸਲੀ ਸੂਰਤ ਵਿਚ ਮੇਰੇ ਘਰ ਅਰਥਾਤ ਹਰ ਦੁਆਲ ਸਿੰਘ