ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)

ਭੀ ਆਪਣੀ ਧੀ ਵਜ਼ੀਰ ਦੇ ਪੁਤ੍ਰ ਨੂੰ ਨਹੀਂ ਦੇ ਸਕਦਾ ਪਰ ਫੇਰ ਭੀ ਓਸਨੂੰ ਇਹ ਆਸ਼ਾ ਲਗੀ ਹੋਈ ਹੈ ਅਰ ਤੁਹਾਡੀ ਮੁਹਬਤ ਓਸਨੂ ਬੁਰੀ ਮਲੂਮ ਹੁੰਦੀ ਹੈ, ਅਤੇ ਓਸਨੇ ਆਪਣੇ ਪਿਤਾ ਦੀ ਰਾਹੀਂ ਜੈ ਸਿੰਘ ਦੇ ਕੰਨਾਂ ਤਕ ਤੁਹਾਡੀ ਮੁਹਬਤ ਦਾ ਹਾਲ ਪਹੁੰਚਾ ਦਿਤਾ ਹੈ ਏਸੇ ਕਰਕੇ ਪਹਿਰੇ ਦੀ ਸਖਤ ਤਾਕੀਦ ਕੀਤੀ ਗਈ ਹੈ ਤੁਹਾਨੂੰ ਲੈ ਜਾਣਾਂ ਮੈਂ ਤਦ ਤਕ ਚੰਗਾ ਨਹੀਂ ਸਮਝਦਾ ਜਦ ਤਕ ਕਿ ਮੈਂ ਓਥੇ ਜਾਕੇ ਦੁਸ਼ਮਨਾਂ ਨੂੰ ਨਾ ਫੜ ਲਿਆਵਾਂ।

ਹੁਣ ਮੈਂ ਫੇਰ ਬਿਜੈਗੜ੍ਹ, ਜਾਕੇ ਹੰਤਾ ਅਤੇ ਚਪਲਾ ਨੂੰ ਮਿਲਦਾ ਹਾਂ ਕਿਉਂਕਿ ਚਪਲਾ ਏਯਾਰ ਅਰ ਚੰਦ੍ਰਕਾਂਤਾ ਦੀ ਪਿਆਰੀ ਸਹੇਲੀ ਹੈ ਅਰ ਚੰਦ੍ਰਕਾਂਤਾ ਨੂੰ ਜਾਨ ਤੋਂ ਵਧ ਚਾਹੁੰਦੀ ਹੈ, ਅਤੇ ਸਵਾਏ ਚਪਲਾ ਦੇ ਓਥੇ ਹੋਰ ਕੋਈ ਮੇਰਾ ਮਦਤਗਾਰ ਨਹੀਂ ਹੈ ਹੁਣ ਮੈਂ ਆਪਣੇ ਦੁਸ਼ਮਨਾਂ ਦੀ ਕਾਰਰਵਾਈ ਤੇ ਚਲਾਕੀ ਵੇਖਦਾ ਹਾਂ ਫੇਰ ਤੁਹਾਨੂੰ ਲੈ ਜਾਣ ਦੀ ਤਦਬੀਰ ਸੋਚਾਂਗਾ। ਕਿਉਂਕਿ ਕਿਤੇ ਅਜੈਹਾ ਨਾ ਹੋਵੇ ਕਿ ਬਿਨਾਂ ਸੋਚੇ ਸਮਝੇ ਕੰਮ ਕਰਨ ਕਰਕੇ ਅਸੀਂ ਓਥੇ ਹੀ ਫਸ ਜਾਈਏ॥

ਬੀਰੇਂਦ੍ਰ-ਹਛਾ ਜੋ ਮੁਨਾਸਬ ਸਮਝੋ ਕਰੋ, ਸਾਨੂੰ ਤਾਂ ਸਿਰਫ ਆਪਣੇ ਬਲਦਾ ਭਰੋਸਾ ਹੈ ਪਰ ਤੁਹਾਨੂੰ ਬਲ ਅਤੇ ਏਯਾਰੀ ਦੋਹਾਂ ਦਾ।

ਤੇਜ-ਮੈਨੂ ਇਹ ਭੀ ਪਤਾ ਲਗਾ ਹੈ ਕਿ ਅਜ ਕਲ ਹੀ ਸਿੰਘ ਦੇ ਦੋਵੇਂ ਏਯਾਰ ਨਾਜ਼ਮ ਅਤੇ ਐਹਮਦ ਏਥੇ ਆਕੇ ਸਾਡੇ ਮਹਾਰਾਜ ਦਾ ਦਰਸ਼ਨ ਕਰ ਗਏ ਹਨ ਪਤਾ ਨਹੀਂ ਕਿਸ ਚਲਾਕੀ ਨਲ ਆਏ ਸਨ ਅਫਸੋਸ ਕਿ ਓਸ ਵੇਲੇ ਮੈਂ ਏਥੇ ਨਹੀਂ ਸੀ।