(੬)
ਜੇ ਮੇਰੇ ਵਲੋਂ ਕੁਝ ਗੁਸਾ ਓਨਾਂ ਦੇ ਦਿਲ ਵਿਚ ਹੋਵੇ ਤਾਂ ਓਸਨੂੰ ਹਟਾਓ ਅਰ ਤੇਜ ਸਿੰਘ ਨੂੰ ਨਾਲ ਲਈ ਅਓ । ਹਰਦਿਆਲ ਸਿੰਘ ਨੇ ਕਿਹਾ ਬਹੁਤ ਹਛਾ ਮੈਂ ਆਪਹੀ ਜਾਵਾਂਗਾ ਅਰ ਏਸ ਕੰਮ ਨੂ ਕਰਾਂਗਾ ਪਰ ਮਹਾਰਾਜ ਆਪਣੀ ਮੋਹਰ ਕਰਕੇ ਇਕ ਛੋਹੀ ਜੇਹੀ ਚਿਠੀ ਲਿਖ ਦੇਵੇ ਫੇਰ ਮੈ ਬਾਕੀ ਗਲਾਂ ਆ ਸੇਲ ਲਵਾਂਗਾ ਅਰ ਮੈਂ ਹੋਰ ਕਿਸੇ ਨੂੰ ਨਾਲ ਤਾਂ ਨਹੀਂ ਲੋਂ ਜਾਵਾਂਗਾ ਕਲਾ ਆਪ ਹੀ ਜਾਵਾਂਗਾ। ਮਹਾਰਾਜ ਨੇ ਹਰ ਦਿਆਲ ਸਿੰਘ ਦੀ ਗਲ ਪਸੰਦ ਕੀਤੀ ਅਰ ਇਕ ਚਿਠੀ ਆਪਣੇ ਹਥੀਂ ਲਿਖਕੇ ਮੋਹਰ ਲਾਕੇ ਦੀਵਾਨ ਜੀ ਦੇ ਹਵਾਲੇ ਕੀਤੀ ॥
ਹਰ ਦਿਆਲ ਸਿੰਘ ਮਹਾਰਾਜ ਤੋਂ ਵਿਦਾ ਹੋਕੇ ਆਪਣੇਂ ਘਰ ਆਏ ਪਰ ਅੰਦਰ ਜਨਾਨੇ ਵਿਚ ਨਾ ਗਏ ਬਾਹਰ ਹੀ ਰਹੇ ਭੋਜਨ ਭੀ ਬਹਰ ਹੀ ਛਕਿਆ ਖਾ ਪੀ ਕੇ ਬਠੇ ਅਰ ਸੋਚਨ ਲਗੇਂ ਕਿ ਚਪਲਾ ਨੂੰ ਮਿਲਕੇ ਸਾਰਾ ਹਾਲ ਦਸ ਵਈਏ ਤਾਂ ਚੰਗਾ ਹੈਂ ਥੋੜਾ ਜਿਹਾ ਦਿਨ ਬਾਕੀ ਸੀ ਜਦ ਚਪਲਾ ਆਈ, ਇਕਾਂਤ ਵਿਚ ਲਿਜਾਕੇ ਹਰਦਿਆਲ ਸਿੰਘ ਨੇ ਸਭ ਹਾਲ ਦਸਿਆ ਅ ਓਹ ਚਿਠੀ ਭੀ ਦਖਾਈ ਜੋ ਮਹਾਰਾਜ ਨੇ ਲਿਖ ਦਿਤੀ ਸੀ ਚਪਲਾ ਬਹੁਤ ਹੀ ਪ੍ਰਸੰਨ ਹੋਈ ਅਰ ਬੋਲੀ ਹਰਦਿਆਲ ਸਿੰਘ ਤੁਹਾਡੇ ਮੇਲ ਵਿਚ ਆ ਜਾਵੇਗਾ । ਓਹ ਬਹੁਤ ਚੰਗਾ ਆਦਮੀ ਹੈ, ਹਛਾ ਹੁਣ ਤੁਸੀਂ ਜਾਓ ਏਸ ਸੁਭ ਕੰਮ ਨੂ ਬਹੁਤ ਛੇਤ ਸਿਰੇ ਚਾੜੋ ਚਖਲਾ ਦਿਲ ਵਿਚ ਤੇਜ ਸਿੰਘ ਦੀ ਚਾਲਾਕੀ ਦੀ ਉਪਮਾਂ ਕਰਨ ਲਗੀ ਏਹ ਭੀ ਉਮੀਦ ਹੋਈ ਕਿ ਹੁਣ ਬੀਰੇਂਦਰ ਸਿੰਘ ਨਾਲ ਵੀ ਮੁਲਾਕਾਤ ਹੋਵੇਗੀ । ਹਰ ਦਿਆਲ ਸਿੰਘਾ ਨੌ ਗੜ ਨੂੰ ਤੁਰ ਪਏ ਰਸਤੇ ਵਿਚ ਆਪਣੀ ਅਸਲੀ ਸੂਰਤ ਬਨਾ ਲਈ ।