(੭੬)
ਦੂਸਰੇ ਇਹ ਕਿ ਕੌਰ ਬੀਰੇਂਦਰ ਸਿੰਘ ਦਾ ਹਮੇਸ਼ਾਂ ਧਿਆਨ ਰਖਨਾਂ ਅਰ ਮਾਹਾਰਾਜ ਜੈ ਸਿੰਘ ਪਾਸ ਸਦਾ ਓਹਨਾਂ ਦੀ ਉਪਮਾਂ ਕਰਦੇ ਰਹਿਨਾ ਜਿਸ ਕਰਕੇ ਮਹਾਰਾਜ ਜੈ ਸਿੰਘ ਮਦਦ ਵਾਸਤੇ ਓ ਨੂੰ ਭੀ ਸਦ ਲੈਣ ॥
ਹਰਦਿਆਲ ਸਿੰਘ ਨੇਂ ਸੌਂਹ ਖਾਕੇ ਕਿਹਾ ਮੈਂ ਹਮੇਸ਼ਾਂ ਤੁਸਾਂ ਲੋਕਾਂ ਦਾ ਖੈਰਖਵਾਹ ਹਾਂ ਜੋ ਤੁਸਾਂ ਕਿਹਾ ਹੈ ਓਸਤੋਂ ਵਧ ਕਰ ਦਿਖਾਵਾਂ ਗਾ ॥
ਤੇਜ ਸਿੰਘ ਨੇ ਓਸ ਏਯਾਰ ਦੀ ਗੰਢ ਖੋਹਲੀ ਅਰਇਕ ਮੂਲੀ ਬੇੜੀ ਓਸਦੇ ਪੈਰਾਂ ਵਿਚ ਪਾਕੇ ਬਟੂਆ ਏਯਾਰੀ ਦਾ ਤੇ ਖੰਜਰ ਓਸਦੇ ਲੱਕ ਨਾਲੋਂ ਖੋਹਲ ਕੇ ਓਸਨੂੰ ਹੋਸ਼ ਵਿਚ ਆਂਦਾ। ਓਸਦਾ ਮੂੰਹ ਧੋਤਾ ਤਾਂ ਪਤਾ ਲਗਾ ਕਿ ਏਹ ਭਗਵਾਨ ਦੱਤ ਹੈ ।
ਯਾਰ ਹੋਣ ਕਰਕੇ ਚੁਨਾਰ ਦੇ ਸਭ ਏਯਾਰਾਂ ਨੂੰ ਤੇਜ ਸਿੰਘ ਪਛਾਣਦੇ ਸਨ ਅਰ ਓਹ ਲੋਕ ਭੀ ਤੇਜ ਸਿੰਘ ਨੂੰ ਚੰਗੀ ਤਰਾਂ ਪਛਾਣਦੇ ਸਨ।ਤੇਜ ਸਿੰਘ ਨੇ ਭਗਵਾਨ ਦਤ ਨੂੰ ਨਹਿਰ ਦੇ ਕੰਢੇ ਛੱਡਿਆ ਰ ਹਰਦਿਆਲ ਸਿੰਘ ਨੂੰ ਨਾਲ ਲੈਕੇ ਖੋਹ ਦੇ ਬਾਹਵ ਚਲ, ਜਦ ਦਰਵਾਜੇ ਦੇ ਪਾਸ ਪਹੁੰਚੇ ਤਦ ਤੇਜ ਸਿੰਘ ਨੇ ਹਰਦਿਆਲ ਸਿੰਘ ਨੂੰ ਕਿਹਾ ਕਿ ਮੇਹਰਬਾਨੀ ਕਰਕੇ ਮੈਨੂ ਆਗਿਆ ਦੇਵੋ ਕਿ ਥੋੜ ਚਿਰ ਲਈ ਮੈਂ ਤੁਹਾਨੂ ਬੇਹੋਸ਼ ਕਰਕੇ ਬਾਹਰ ਲੈ ਚਲਾਂ। ਹਰਦਿਆਲ ਸਿੰਘ ਨੇ ਕਿਹਾ “ਏਸ ਵਿਚ ਮੈਨੂ ਕੋਈ ਉਜਰ ਨਹੀਂਮੈਂ ਏਹਨਹੀਂ ਚਾਹੁੰਦਾ ਕਿ ਏਸ ਤਹਖਾਨੇ ਦਾ ਰਸਤਾ ਦੇਖ ਲਵਾਂ ਏਹ ਤੁਸਾਂ ਲੋਕਾਂ ਦਾ ਹੀ ਕੰਮ ਹੈ ਮੈਂ ਦੇਖਕੇ ਕੀ ਕਰਾਂਗਾ ॥
ਤੇਜਸਿੰਘ ਹਰਦਿਆਲ ਸਿੰਘਨ ਬੇਹੋਸ਼ਕਰਕੇ ਬਾਹਰਲਿਆਏ