ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਟੁਕੜੇ ਮਾਸਦੇ ਭੀ ਪਏ ਹੋਏ ਹਨ ॥

ਤੇਜ ਸਿੰਘ ਨੂੰ ਵੇਖਕੇ ਕੁਮਾਰ ਨੇ ਕਿਹਾ ਆਓ ਜੀ ਤੇਜ ਸਿੰਘ ਤੁਸੀਂ ਤਾਂ ਬਿਜੈਗੜ ਅਜੇਹੇ ਗਏ ਕਿ ਮੁੜਕੇ ਖਬਰ ਵੀ ਨਾ ਲਈ ਤੁਸੀਂ ਤਾਂ ਸਾਨੂੰ ਬਿਲਕੁਲ ਹੀ ਭੁਲਾ ਦਿਤਾ ॥ ਤੇਜ ਸਿੰਘ-ਹਸਕੇ ਬਿਜੈਗੜ ਵਿਚ ਮੈਂ ਕੁਹਾੜ ਕੰਮ ਕਰਦਾ ਹਾਂ ਕਿ ਆਪਣੇ ਪਿਓ ਦਾਰ ਬੰਤੇਂਦ ਸਿੰਘ-ਆਪਣੇ ਘਿਓ ਦਾ॥ ਏਹ ਕਰਕੇ ਹਸ ਪਏ, ਤੇਜ ਸਿੰਘ ਨੇ ਏਸ ਗਲ ਦਾ ਕੁਝ ਉਤਰ ਨਾ ਦਿਤਾ ਅਰ ਹਸਦੇ ਹੋਏ, ਕੁਮਾਰ ਦੇ ਪਾਸ ਜਾ ਬੈਠੇ। ਕੁਮਾਰ ਨੇ ਪੁੱਛਿਆ ਸੁਨਾਓ ਚੰਦਰਕਾਂਤਾ ਨਾਲ ਮੁਲਾਕਾਤ ਹੋਈ ਸੀ ਕਿ ਨਹੀਂ ? ਕੀ ਹਾਲ ਹੈ ? ਕਦੀ ਮੈਨੂੰ ਯਾਦ ਵੀ ਕਰਦੀ ਹੈ ਕਿ ਨਹੀਂ ? ਤੇਜ ਸਿੰਘ ਨੇ ਉਤਰ ਦਿਤਾ। ਏਧਰ ਜਦ ਤੋਂ ਮੈਂ ਗਿਆ ਹਾਂ ਚੰਦਰਕਾਂਤਾ ਦਾ ਮੇਲ ਨਹੀਂ ਹੋਇਆ, ਮੈਂ ਆਪਣੇ ਕੰਮ ਦੇ ਖਿਆਲ ਵਿਚ ਰਝਾ ਰਹਿੰਦਾ ਹਾਂ ਇਕ ਯਾਤ ਨੂੰ ਫੜਿਆ ਸੀ ਮਹਾਰਾਜ ਨੇ ਓਸਨੂੰ ਕੈਦ ਕਰਨ ਦਾ ਹੁਕਮ ਦਿਤਾ ਅਰ ਕੈਦਖਾਨੇ ਤਕ ਪਹੁੰਚਾਇਆ ਹੀ ਨਹੀਂ ਸੀ ਕਿ ਰਸਤੇ ਵਿਚ ਹੀ ਮੇਰੀ ਸੂਰਤ ਬਨ ਓਸਦੇ ਸਥਾਂ ਏਯਾਰ ਛੁਡਾ ਕੇ ਲੈ ਗਏ ਅਰ ਅਜ ਤਕ ਕੋਈ ਫੜਿਆ ਨਹੀਂ ਗਿਆ । ਕੁਮਾਰ--ਓਹ ਲੋਕ ਭੀ ਬੜੇ ਸ਼ੈਤਾਨ ਹਨ। ਤੇਜ ਸਿੰਘ-ਹੋਰਤਾਂਜੋ ਹੈਨ ਸੋ ਹਨ ਬਦਰੀਨਾਥ ਭੰ ਚਨਾਲੋਂ ਏਨਾਂ ਦੇ ਨਾਲ ਅ ਇਆ ਹੈ ਓਹ ਬੜਾ ਭਾਰਾ ਚਲਾਕ ਹੈ ਮੈਨੂੰ ਕੁਝ ਡਰ ਹੈ ਤਾਂ ਕੇਵਲ ਓਮੇ ਦਾ, ਹਛਾ ਵੇਖਿਆ ਜਾਵੇਗਾ ਕੀ ਡਰ ਹੈ ਏਹ ਤਾਂ ਦਮ ਕਿ ਏਥੇ ਬੈਠੇ ਕੀ ਕਰਦੇ ਹੋ ਕੋਈ ਆਦਮੀ ਭੀ ਨਾਲ ਹੈਕਿ ਨਹੀਂ fir Research Institute. Digitized by eGangotri