ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)


ਥੋੜੀ ਦੂਰਜਾਕੇ ਤੇਜਸਿੰਘ ਨੇ ਕਿਹਾ ਪਤਾ ਨਹੀਂ ਜੋ ਮੇਰਾ ਸਿਰ ਕਿਉਂ ਭੌਦਾ ਹੈ, ਕੁਮਾਰ ਨੇ ਕਿਹਾ ਤੁਸੀਂ ਮਾਸ ਬਹੁਤਾ ਖਾਗਏ ਹੋ ਓਸਨੇ ਗਰਮੀ ਕੀਤੀ ਹੈ ਥੋੜੀ ਦੂਰ ਹੋਰ ਗਏ ਸਨ ਕਿ ਤੇਜ ਸਿੰਘ ਭੂੜਾਂਤਨੀ ਖਾਕੇ ਜਮੀਨ ਉਤੇ ਡਿਗ ਪਏ, ਅਰ ਬੀਰੇਂਦਰ ਸਿੰਘ ਨੇ ਝਟ ਘੋੜੇ ਉਤੋਂ ਉਤਰਕੇ ਓਸਦੇ ਹਥ ਪੈਰ ਕਸਕੇ ਬੰਨ ਲਏ ਅਰ ਗੰਢ ਬੰਨਕੇ ਪਿਠ ਉਤੇ ਲਦ ਲਿਆ ਅਰ ਘੋੜੇ ਦੀ ਵਾ ਹਥ ਵਿਚ ਫੜਕੇ ਬਿਜੈਗੜ ਨੂ ਤੁਰ ਪਏ, ਥੋੜੀ ਦੂਰ ਜਾਕੇ ਜੋਰ ਦੀ ਸੀਟੀ ਮਾਰੀ ਜਿਸਦੀ ਅਵਾਜ ਜੰਗਲ ਵਿਚ ਗੂਜ ਗਈ। ਥੋੜੇ ਚਿਰ ਵਿਚ ਹੀ ਕੂਰ ਸਿੰਘ, ਰਾਮਨਵੈਣ ਪੰਨਾ ਲਾਲ ਤੇ ਜੋਤਸੀ ਜੀ ਆ ਪਹੁਚੈ, ਕੂਰ ਸਿੰਘ ਤਾਂ ਮਾਰੇ ਖੁਸ਼ੀ ਦੇ ਉਛਲ ਪਿਆ। ਪੰਨਾਲਾਲ ਨੇ ਖੁਸ ਹੋਕੇ ਕਿਹਾ ਵਾਹ ਜੀ ਵਾਹ ਬਦ੍ਰੀਨਾਥ ਤੁਸਾਂ ਤਾਂ ਬੜਾ ਭਾਰਾ ਕੰਮ ਕੀਤਾ ਬੜੀ ਮੋਟੀ ਮੁਰਗੀ ਫਾਹੀ ਜੋ ਬਸ ਹੁਣ ਕੀ ਹੈ ਲੈ ਲਿਆ ਸਭ ਕੁਝ। ਬਦ੍ਰੀਨਾਥ ਨੇ ਜੋ ਅਜੇ ਤਕ ਬੀਰੇਂਦਰ ਸਿੰਘ ਬਨਿਆਂ ਹੋਇਆ ਸੀ ਗਠੜੀ ਪਿਠ ਉਤੋਂ ਲਾਹ ਕੇ ਰਖ ਦਿਤੀ, ਅਰ, ਰਾਮ ਨਰੈਣ ਨੂ ਕਿਹਾ ਕਿ ਤੁਸੀਂ ਏਸ ਘੋੜੇ ਨੂ ਨੌਗੜ ਛਡ ਆਓ, ਜਿਸ ਤਬੇਲੇ ਵਿਚੋਂ ਚੁਰਾਕੇ ਲਿਆਏ ਸੀ ਓਸਦੇ ਪਾਸ ਹੀ ਛਡਕੇ ਚਲੇ ਆਓ ਲੋਕੀ ਆਪੇ ਬੰਨ ਲੈਣਗੇ। ਏਹ ਸੁਣਕੇ ਰਾਮ ਨਰੈਣ ਘੋੜੇ ਉਤੇ ਸਵਾਰ ਹੋਕੇ ਨੌਗੜ ਵਲ ਚਲਾ ਗਿਆ ਬਦ੍ਰੀਨਾਥ ਨੇ ਤੇਜ ਸਿੰਘ ਦੀ ਗਠੜੀ ਫੇਰ ਆਪਣੀ ਪਿਠ ਉਹ ਲਦੀ ਤੇ ਏਯਾਰਾਂ ਨੂ ਕੁ ਸਮਝਾ ਬੁਝਾਕੇ ਚੁਨਾਰ ਗੜ੍ਹ ਦਾ ਰਸਤਾ ਲਿਆ।।

ਤੇਜ ਸਿੰਘ ਦਾ ਦਸਤੂਰ ਸੀ ਕਿ ਰੋਜ਼ ਮਹਾਰਾਜ ਜੈ ਸਿੰਘ ਦੇ ਦਰਬਾਰ ਵਿਚ ਜਾਂਦੇ ਅਰ ਸਲਾਮ ਕਰਕੇ ਆਪਣੀ ਕੁਰਸੀ ਤੇ ਬੈਟ ਜਾਂਦੇ ਇਕ ਦੋ ਦਿਨ ਮਹਾਰਾਜ ਨੇ ਤੇਜ ਸਿੰਘ ਦੀ ਕੁਰਸੀ