(੮੮)
ਖਾਲੀ ਵੇਖਕੇ ਹਰਦਿਆਲ ਸਿੰਘ ਤੋਂ, ਪੁਛਿਆ ਕਿ ਅਜ ਕਲ ਤੇਜ ਸਿੰਘ ਨਜਰ ਨਹੀਂ ਆਉਂਦਾ, ਕੀ ਤੁਹਾਨੂ ਨਹੀਂ ਮਿਲਿਆ? ਦੀਵਾਨ ਜੀ ਨੇ ਕਿਹ ਨਹੀਂ ਮਹਾਰਾਜ ! ਮੈਨੂੰ ਤਾਂ ਨਹੀਂ ਮਿਲੇ ਅਜ ਪਤਾ ਕਢਕੇ ਬੇਨਤੀ ਕਰਾਂਗਾ। ਦਰਬਾਰ ਬਰਖਾਸਤ ਹੋਣਨੇ ਪਿਛੋਂ ਦੀਵਾਨ ਜੀ ਤੇਜ ਸਿੰਘ ਦੇ ਡੇਰੇ ਗਏ ਨੌਕਰਾਂ ਚਾਕਰਾਂ ਤੋਂ ਪੁੱਛਿਆ ਪਰ ਉਨਾ ਤੋਂ ਭੀ ਕੁਝ ਪਤਾ ਨਾ ਲਗਾ ਓਨਾਂ ਨੇ ਏਹੋ ਹੀ ਕਿਹਾ ਕਿ ਕਈਆਂ ਦਿਨਾਂ ਤੋਂ ਡੇਰੇ ਨਹੀਂ ਆਏ॥
ਦੀਵਾਨ ਹਰਦਿਆਲ ਸਿੰਘ ਏਹ ਸੁਨਕੇ ਹੈਰਾਨ ਹੋ ਗਏ ਅਪਣੇ ਘਰ ਆਕੇ ਸੋਚਨ ਲਗੇ ਕਿ ਹੁਣ ਕੀ ਕੀਤਾ ਜਾਵੇ, ਜੇਕਰ ਤੇਜ ਸਿੰਘ ਦਾ ਪਤਾਨਾ ਲੱਗੇਗਾ ਤਾਂ ਬੜੀ ਭਾਰੀ ਬਦਨਾਮੀ ਹੋਵੇਗੀ ਜਿਥੋ ਤਕ ਹੋ ਸਕੇ ਪਤਾ ਲਾਉਨਾ ਚਾਹੀਦਾ ਹੈ। ਛੇਕੜ ਬਹੁਤ ਸਾਰੇ ਆਦਮੀਆਂ ਨੂ ਪਤਾ ਲਾਉਣ ਲਈ ਐਧਰ ਓਧਰ ਭੇਜਿਆ, ਅਰ ਆਪਣੇ ਵਲੋਂ ਇਕ ਚਿਠੀ ਨੌਗੜ ਦੇ ਦੀਵਾਨ ਜੀਤ ਸਿੰਘ ਪਾਸ ਭੇਜੀ ਅਰ ਹਲਕਾਰੇ ਨੂੰ ਤਾਕੀਦ ਕਰ ਦਿਤੀ ਕਿ ਕਲ ਦਰਬਾਰ ਤੋਂ ਪਹਿਲਾਂ ੨ ਆਜਾਂਵੀ । ਓਹ ਆਦਮੀ ਖੜ ਲੈਕੇ ਨੌੜ ਪਹੁੰਚਾ ਅਰ ਦੀਵਾਨ ਜੀਤ ਸਿੰਘ ਦੇ ਘਰ ਪਹੁੰਚਾ ਆਪਣੇ ਆਉਣ ਦੀ ਖਬਰ ਕਰਾਈ, ਦੀਵਾਨ ਸਾਹਿਬ ਨੇ ਆਪਣੇ ਸਾਹਮਣੇ ਸਦਕੇ ਹਾਲ ਪੁੱਛਿਆ, ਓਸਨੇ ਸਲਾਮ ਕਰਕੇ ਖਤ ਦੇ ਦਿਤ, ਖਤ ਪੜਕੇ ਦੀਵਾਨ ਸਾਹਿਬ ਦੇ ਦਿਲ ਵਿਚ ਯਕੀਨ ਹੋਗਿਆ ਕਿ ਤੇਜ ਸਿੰਘ ਜਰੂਰ ਏਯਾਰ ਦੇ ਹਥ ਫਸ ਗਿਆ ਹੈ, ਖਤ ਦਾ ਇਹ ਜਵਾਬ ਲਿਖਕੇ ਕਿ "ਨਹੀਂ ਓਹ ਏਥੇ ਨਹੀ ਹੈ” ਹਲਕਾ ਰੈ ਨੂ ਤਾਂ ਵਿਦਾ ਕਰ ਦਿਤਾ ਤੇ ਆਪਣੇ, ਕਈਆਂ ਜਲੂਸਾਂ ਨੂ ਸਦਕੇ ਪਤਾ ਲਾਉਨ ਲਈ