(੯੦)
ਜਾਣਦੇ ਹੀ ਹੋ ਕਿ ਜੇ ਕਿਸੇ ਏਯਾਰ ਨੂੰ ਕੋਈ ਏਯਾਰ ਫੜਦਾ ਹੈ ਤਾਂ ਸਿਵਾਏ ਕੈਦ ਰਖਨ ਦੇ ਜਾਨੋ ਨਹੀਂ ਮਾਰਦਾ ਸੋ ਜੇਕਰ ਤੇਜ ਸਿੰਘ ਓਨਾਂ ਦੇ ਹਥ ਫਸ ਗਿਆ ਹੈ ਤਾਂ ਕੈਦ ਹੋਵੇਗਾ ਕਿਸੇ ਨਾ ਕਿਸੇ ਤਰਾਂ ਛਟ ਹੀ ਆਵੇਗਾ ਕਿਉਂਕਿ ਓਹ ਆਪਣੇ ਕੰਮ ਵਿਚ ਹੁਸ਼ਿਆਰ ਹੋ, ਏਸਦੇ ਸਿਵਾ ਜੋ ਏਯਾਰੀ ਦਾ ਕੰਮ ਕਰੇਗਾ ਭਾਵੇਂ ਉਹ ਕਿੰਨਾ ਹੀ ਚਲਾਕ ਕਿਉਂ ਨਾ ਹੋਵੇ ਕਦੀ ਨਾ ਕਦੀ ਜਰੂਰ ਫਸ ਹੀ ਜਾਵੇਗਾ, ਫੇਰ ਏਸ ਲਈ ਕੀ ਸੋਚਣਾ ਪੰਜ ਚਾਰ ਦਿਨ ਸਬਰ ਕਰੋ ਦੇਖੋ ਕੀ ਹੁੰਦਾ ਹੈ? ਏਨੇ ਤਕ ਜੇ ਨਾ ਪਤਾ ਲਗੇਗਾ ਤਾਂ ਫੇਰ ਜੋ ਤੁਸਾਂ ਕਰਨਾ ਹੋਊ ਸੋ ਕਰਨਾ ॥
ਬੀਰੇਂਦਰ ਸਿੰਘ ਨੇ ਉਤ੍ਰ ਦਿਤਾ ਹਾਂ ਤੁਹਾਡਾ ਕਹਿਣਾ ਠੀਕ ਹੈ ਪਰ ਪਤਾ ਲਾਉਣਾ ਭੀ ਜਰੂਰੀ ਹੈ ਇਹ ਸੋਚਕੇ ਕਿ ਓਹ ਆਪ ਚਲਾਕ ਹੈ ਆਪੇ ਛੁਟ ਆਵੇਗਾ ਖੋਜ ਨਾ ਕਰਨੀ ਚੰਗੀ ਗਲ ਨਹੀਂ। ਜਤ ਸਿੰਘ ਨੇ ਕਿਹਾ ਸਚ ਹੈ ਤੁਹਾਡੀ ਮੁਹਬਤ ਕਰਕੇ ਬਹੁਤਾ ਖਿਆਲ ਹੈ ਪਰ ਤੁਸੀਂ ਕੋਈ ਫਿਕਰ ਨਾ ਕਰੋ। ਇਹ ਸੁਣਕੇ ਰਾਜਾਂ ਮੁਰੇਦਰ ਸਿੰਘ ਨੇ ਕਿਹਾ ਹਛਾ, ਹੋਰ ਤਾਂ ਨਾਂ ਸਹੀ ਕਿਸੇ ਹੋਰ ਆਦਮੀ ਨੂੰ ਹੀ ਪਤਾ ਲਾਉਨ ਲਈ ਭੇਜ ਦੇਵੋ। ਇਸਦੇ ਉਤ੍ਰ ਵਿਚ ਦੀਵਾਨ ਜੀ ਨੇ ਕਿਹਾ ਹਾਂ ਮੈਂ ਕਈ ਜਸੂਸਾਂ ਨੂ ਪਤਾ ਲਾਉਣ ਲਈ ਭੇਜ ਚੁਕਾ ਹਾਂ। ਰਾਜਾ ਤੇ ਕੌਰ ਬਰੇਂਦਰ ਸਿੰਘ ਚੁਪ ਹੋ ਰਹੇ ਪਰ ਤੇਜ ਸਿੰਘ ਦਾ ਧਿਆਨ ਕਿਸੇ ਦੇ ਦਿਲ ਵਿਚ ਨਾ ਗਿਆ।
ਬਿਜੈ ਗੜ ਵਿਚ ਦੂਸਰੇ ਦਿਨ ਦਰਬਾਰ ਵਿਚ ਮਹਾਰਾਜ ਜੇ ਸਿੰਘ ਨੇ ਫੇਰ ਦੀਵਾਨ ਹਰਦਿਆਲ ਸਿੰਘ ਤੋਂ ਪੁੱਛਿਆ ਕਿ ਕਿਤੇ ਤੇਜ ਸਿੰਘ ਦਾ ਪਤਾ ਲਗਾ? ਦੀਵਾਨ ਜੀ ਨੇ ਕਿਹਾ