ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯)

ਪਾਠਕਾਂ ਨੂੰ ਯਾਦ ਹੀ ਹੋਵੇਗਾ ਕਿ ਆਨੰਦ ਸਿੰਘ ਚਾਂਈ ਦੇ ਇਕ ਸੰਦੂਕ ਵਿਚ ਹੱਥ ਫਸਾ ਬੈਠਾ ਸੀ।

ਛੋਟੇ ਕੁਮਾਰ ਨੇ ਕਿਹਾ8-ਜਦ ਮੇਰਾ ਹੱਥ ਸੰਦੂਕ ਫਸ ਗਿਆ ਤਾਂ ਮੈਂ ਛੁਡਾਉਣ ਲਈ ਬੜਾ ਯਤਨ ਕੀਤਾ ਪਰ ਕਈ ਘੰਟੇ ਇਸੇ ਤਰਾਂ ਬੀਤ ਗਏ ਕੋਈ ਪੇਸ਼ ਨਾਂ ਗਈ ਗਏ ਇਸਦੇ ਪਿਛੋਂ ਇਕ ਨਕਾਬਪੋਸ਼ ਆਇਆ ਅਰੁ ਬੋਲਿਆ “ਘਬਰਾਓ ਨਾ ਥੋੜਾ ਚਿਰ ਹੋਰ ਸੰਤੋਖ ਕਰੋ ਮੈਂ ਤੁਹਾਨੂੰ ਛੁਡਾਉਣ ਦਾ ਪ੍ਰਬੰਧ ਕਰਦਾ ਹਾਂ"। ਏਨੇ ਨੂੰ ਓਹ ਧਰਤੀ ਹਿਲਣ ਲਗ ਪਈ ਮਲੂਮ ਹੁੰਦਾ ਸੀ ਕਿ ਸੈਂਕੜੇ ਗੱਡੀਆਂ ਧਰਤੀ ਦੇ ਹੇਠਾਂ ਦੌੜ ਰਹੀਆਂ ਹਨ, ਓਹ ਆਦਮੀ ਜੋ ਮੇਰੇ ਪਾਸ ਆਇਆ ਸੀ ਇਹ ਕਹਿੰਦਾ ਹੋਇਆ ਉੱਪਰ ਚੜ੍ਹ ਗਿਆ ਕਿ ਮਲੂਮ ਹੁੰਦਾ ਹੈ ਕਿ ਕੁਮਾਰ ਅਤੇ ਕਮਲਨੀ ਨੇ ਤਲਿਸਮ ਵਿਚ ਆਕੇ ਕੋਈ ਬਖੇੜਾ ਮਚਾਇਆ ਹੈ ਪਰ ਏਹ ਕੰਮ ਚੰਗਾ ਨਹੀਂ ਕੀਤਾ ਫੇਰ ਓਹ ਉਤਰ ਕੇ ਚਲਾ ਗਿਆ ਮੈਂ ਸਮਝਦਾ ਹਾਂ ਕਿ ਆਪਨੂੰ ਮਿਲਿਆ ਹੋਵੇਗਾ। ਕੀ ਆਪ ਨੇ ਕੋਈ ਕਾਰਰਵਾਈ ਕੀਤੀ ਸੀ?

ਇੰਦਰ ਜੀਤ -ਹਾਂ ਕੀਤੀ ਸੀ ਪਰ ਓਹ ਫੇਰ ਦੱਸਾਂਗ ਤੂੰ ਹੁਣ ਆਪਣਾ ਹਾਲ ਦਸ।

ਅਨੰਦ-ਹਛਾ ਸੁਣੋ, ਉਸ ਆਦਮੀ ਨੂੰ ਗਿਆਂ ਅਜੇ ਅੱਧੀ ਘੜੀ ਭੀ ਨਹੀਂ ਹੋਈ ਹੋਵੇਗੀ ਕਿ ਓਹ ਜ਼ਮੀਨ ਹਿਲੀ ਅਰ ਮੈਨੂੰ ਲੈਕੇ ਓਹ ਸੰਦੂਕ ਧਰਤੀ ਦੇ ਅੰਦਰ ਧਸੰ ਗਿਆ ਉਸੇ ਵੇਲੇ ਮੇਰਾ ਹਥ ਛੁਟ ਗਿਆ ਅਰ ਮੈਂ ਹਨੇਰੇ ਦੇ ਕਾਰਨ ਐਧਰ ਓਧਰ ਸੋਹਨ ਲਗ ਪਿਆ ਪਰ ਕੁਛ ਪਤਾ ਨਹੀਂ ਲਗਦਾ ਸੀ ਅੰਤ ਨੂੰ ਮੈਂ