ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਫੁਲ ਗਿਆ ਸੀ ਇਸਦੇ ਪਿਛੋਂ ਮੈਂ ਤੀਸਰੀ ਕੋਠੜੀ ਵਿਚ ਗਿਆ ਅਰ ਪੌੜੀਆਂ ਚੜ੍ਹਕੇ ਆਪ ਦੇ ਪਾਸ ਆ ਪਹੁੰਚਾ।

ਕੌਰ ਇੰਦ੍ਰਜੀਤ ਸਿੰਘ ਨੇ ਇਹ ਸੁਣਕੇ ਬੜਾ ਸ਼ੋਕ ਕੀਤਾ ਅਰ ਕਿਹਾ ਕਿ ਏਥੇਫਲਾਂਅਰਪਾਣੀ ਦਾ ਕੋਈ ਘਾਟਾ ਨਹੀਂ ਪਹਿਲਾਂ ਕੁਛ ਖਾ ਪੀ ਲਵੋ ਫੇਰ ਆਪਣਾ ਹਾਲ ਦਸਾਂਗਾ॥

ਦੋਵੇਂ ਭਰਾਂ ਉਠਕੇ ਬੂਟਿਆਂ ਵਲ ਗਏ ਅਰ ਖਕੇ ੨ ਤੇ ਮਿਠੇ ਫਲ ਤੋੜ ੨ ਕੇ ਖਾਣ ਲਗੇ ਆਨੰਦ ਸਿੰਘ ਬਹੁਤ ਹੀ ਭੁਖਾ ਤਾ ਤੇ ਥੱਕਾ ਹੋਇਆ ਸੀ ਵਲ ਖਾਕੇ ਮਨ ਨੂੰ ਕੁਛ ਸੰਤੋਖ ਹੋਯਾ ਫੇਰ ਦੋਵੇਂ ਭਰਾ ਮੰਦਰ ਦੇ ਪਾਸ ਜਾ ਬੈਠੇ ਅਰ ਗਲਾਂ ਕਰਨ ਲਗੇ। ਕੌਰ ਇੰਦ੍ਰਜੀਤ ਸਿੰਘ ਨੇ ਸਾਰਾ ਹਾਲ ਸੁਨਾਇਆ ਜੋ ਕਿਸਤਰਾਂ ਏਥੇ ਆਇਆ ਸੀ ਅਰ ਜੋ ਕੁਛ ਕੀਤਾ ਸੀ ਸਭ ਆਨੰਦ ਸਿੰਘ ਨੂੰ ਸੁਣਾਇਆ। ਫੇਰ ਕਿਹਾ ਕਿ ਲਹੂ ਲਿਖਤ ਪੁਸਤਕ ਨੂੰ ਚੰਗੀ ਤਰਾਂ ਪੜ੍ਹ ਲੈਣ ਨਾਲ ਮੈਨੂੰ ਬਹੁਤ ਲਾਭ ਹੋਇਆ ਹੈ ਜੇ ਤੁਸੀਂ ਭੀ ਏਂਸਨੂੰ ਚੰਗੀ ਤਰਾਂ ਪੜ੍ਹਕੇ ਯਾਦ ਕਰ ਲਵੋ ਤਾਂ ਫੇਰ ਇਸਦੀ ਲੋੜ ਨਾ ਰਹੇ ਅਰ ਦੋਵੇਂ ਭਰਾ ਇਸ ਤਲਿਸਮ ਨੂੰ ਤੋੜਕੇ ਨਾਉਂ ਤੇ ਧਨ ਪ੍ਰਾਪਤ ਕਰੀਏ ਪਰ ਇਹ ਯਾਦ ਰਖੋ ਕਿ ਇਸ ਵਿਚ ਆਕੇ ਤੁਹਾਨੂੰ ਛੁਡਾਉਣ ਦੇ ਪਿਛੋਂ ਜੋ ਕੁਛ ਮੈਂ ਕੀਤਾ ਹੈ ਉਸ ਨਾਲ ਇਹ ਘਾਟਾ ਜ਼ਰੂਰ ਹੋਇਆ ਹੈ ਕਿ ਹੁਣ ਅਸੀਂ ਬਿਨਾਂ ਤਲਿਸਮ ਤੋੜੇ ਦੇ ਬਾਹਰ ਨਹੀਂ ਜਾ ਸਕਦੇ।

ਆਨੰਦ:-(ਕੁਛ ਸੋਚਕੇ) ਜੇ ਅਜੇਹੀ ਗੱਲ ਹੈ ਅਰ ਤੁਹਾਨੂੰ ਨਿਸਚਾ ਹੈ ਕਿ ਇਸ ਲਹੂ ਲਿਖਤ ਪੁਸਤਕ ਦੇ ਪੜ੍ਹਨ ਨਾਲ ਅਸੀਂ ਜਰੂਰ ਇਸ ਤਲਿਸਮ ਨੂੰ ਤੋੜ ਸਕਾਂਗੇ ਤਾਂ ਲਿਆਓ