ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩)

ਇਹ ਆਵਾਜ਼ ਸੁਣਕੇ ਇੰਦਜੀਤ ਸਿੰਘ ਬੇਚੈਨ ਹੋਗਿਆ ਇਹ ਕਹਿੰਦਾ ਹੋਇਆ ਕਿ ਇਹ ਆਵਾਜ਼ ਕਮਲਨੀ ਹੈ ਝਟ ਮੰਦਰ ਦੇ ਪਿਛਲੇ ਪਾਸੇ ਚਲਾ ਗਿਆ ਆਨੰਦ ਸਿੰਘ ਭੀ ਮਗਰ ੨ ਗਿਆ॥

ਦੂਸਰਾ ਕਾਂਡ

ਹੁਣ ਅਸੀਂ ਫੇਰ ਮਾਇਆ ਰਾਣੀ ਵਲ ਆਉਂਦੇ ਹਾਂ ਤੇ ਉਸਦਾ ਹਾਲ ਲਿਖਕੇ ਕਈ ਗੁਪਤ ਭੇਤ ਖੋਲਦੇ ਹਾਂ,ਮਾਯਾਰਾਣੀ ਭੀ ਓਸ ਚਿਠੀ ਨੂੰ ਪੂਰਾ ੨ ਨ ਪੜ੍ਹ ਸਕੀ ਅਰ ਬੇਹੋਸ਼ ਹੋਕੇ ਡਿਗ ਪਈ ਨਾਗਰ ਦੌੜਕੇ ਬੇਦਮੁਸ਼ਕ ਦੀ ਇਕ ਬੋਤਲ ਚੂਕ ਲਿਆਈ ਤੇ ਕੁਛ ਅਰਕ ਮਾਯਾਰਾਣੀ ਦੇ ਮੂੰਹ 'ਤੇ ਛਿੜਕਿਆ ਜਿਸ ਨਾਲ ਓਹ ਹੋਸ਼ ਵਿਚ ਆ ਗਈ ਅਰ ਨਾਗਰ ਵਲ ਦੇਖਕੇ ਬੋਲੀ- ਹਾਇ ਸ਼ੋਕ! ਕੀ ਸੋਚਿਆ ਸੀ ਤੇ ਕੀ ਹੋਗਿਆ!!

ਨਾਗਰ—ਹਛਾ ਜੋ ਹੋਣਾ ਸੀ ਸੋ ਹੋਗਿਆ ਹੁਣ ਏਸਤਰਾਂ ਘਬਰਾਉਣ ਨਾਲ ਕੰਮ ਨਹੀਂ ਚਲੇਗਾ ਉਠੋ ਆਪਣਾ ਆਪ ਸੰਭਾਲੋ ਅਰ ਸੋਚੋ ਵਿਚਾਰੋ ਕਿ ਹੁਣ ਕੀ ਕਰਨਾ ਚਾਹੀਦਾ ਹੈ?

ਮਾਯਾ-ਸ਼ੋਕ! ਉਸ ਬੇਈਮਾਨ ਏਯਾਰ ਨੇ ਬੜਾ ਭਰਾ ਧੋਖਾ ਦਿਤਾ ਅਰ ਮੈਥੋਂ ਭੀ ਬੜੀ ਭਾਰੀ ਭੁਲ ਹੋਗਈ ਕਿ ਲਛਮੀ ਦੇਵੀ ਵਾਲਾਂ ਭੇਤ ਓਸਦੇ ਸਾਹਮਣੇ ਮੂੰਹੋਂ ਕੱਢ ਬੈਠੀ, ਭਾਵੇਂ ਓਹ ਆਪ ਉਸ ਸੈਨਤ ਮਾਤਰ ਨਾਲ ਕੁਛ ਸਮਝ ਨ ਸਕੇਗਾ ਪਰ ਜਿਸ ਵੇਲੇ ਗੋਪਾਲ ਸਿੰਘ ਦੇ ਸਾਹਮਣੇ ਲਛਮੀ ਦੇਵੀ ਦਾ ਨਾਉਂ ਲਵੇਗਾ ਅਰ ਜੋ ਕੁਛ ਮੈਂ ਉਸ ਦਰੋਗਾ ਰੁਪੀ ਏਯਾਰ ਨੂੰ ਕਿਹਾ ਹੈ ਓਹ ਸੁਣੇਗਾ ਤਾਂ ਮੇਰੇ ਵਲੋਂ ਉਸਦਾ ਕ੍ਰੋਧ ਸੌਗੁਣਾ