(੧੬)
ਤੇਰੇ ਸਿਰ ਤੇ ਮੌਤ ਸਵਾਰ ਹੈ, ਹਾਂ ਜੇ ਤੇਰੀ ਚਿਠੀ ਮੈਨੂੰ ਨਾ ਮਿਲ ਗਈ ਹੁੰਦੀ ਤਾਂ ਫੇਰ ਮੈਂ ਤੇਰੇ ਧੋਖੇ ਵਿਚ ਆ ਜਾਂਦੀ, ਦੁਸ਼ਟਾ ਤੂੰ ਮੈਨੂੰ ਬਹੁਤ ਧੋਖਾ ਦਿਤਾ ਹੈ ਹੁਣ ਤੂੰ ਮੇਰੇ ਹਥੋਂ ਕਦੀ ਨਹੀਂ ਬਚ ਸਕਦਾ।
ਦਰੋਗ਼ਾ-ਤੂੰ ਆਪਣੀ ਹੋਸ਼ ਵਿਚ ਹੈਂ ਕਿ ਨਹੀਂ ਕੀ ਤੂੰ ਆਪਣੇ ਆਪਨੂੰ ਭੁਲ ਗਈ ਹੈਂ? ਤੂੰ ਨਹੀਂ ਸਮਝਦੀ ਕਿ ਕਿਸ ਨਾਲ ਬੋਲ ਰਹੀ ਹੈਂ? ਮੇਰੀ ਮੌਤ ਨਹੀਂ ਸਗੋਂ ਤੇਰੀ ਮੌਤ ਆਈ ਹੈ ਜੋ ਤੂੰ ਜ਼ਬਾਨ ਸੰਭਾਲ ਕੇ ਨਹੀਂ ਬੋਲਦੀ।
ਮਾਯਾ:—(ਖੜੀ ਹੋ ਕੇ ਅਰ ਤਲਿਸਮੀ ਖੰਜਰ ਕੱਢਕੇ) ਹਾਂ ਜੇ ਮੈਂ ਆਪਣੀ ਹੋਸ਼ ਵਿਚ ਹੁੰਦੀ ਤਾਂ ਮੈਂ ਤੇਰੇ ਜੇਹੇ ਬੇਈਮਾਨ ਪਾਸੋਂ ਧੋਖਾ ਕਿਉਂ ਖਾਂਦੀ, ਦੇਖ ਤਾਂ ਸਹੀ ਹੁਣ ਮੈਂ ਤੇਰੀ ਕੀ ਦੁਰਦਸ਼ਾ ਕਰਦੀ ਹਾਂ!
ਨਾਗਰ—ਬੜੀ ਹੈਰਾਨੀ ਹੈ ਕਿ ਏਤਨੀ ਭਾਰੀ ਬਦਮਾਸ਼ੀ ਕਰਕੇ ਫੇਰ ਭੀ ਤੂੰ ਨਿਡਰ ਹੋਕੇ ਏਥੇ ਆਗਿਆ ਹੈ। ਮਲੂਮ ਹੁੰਦਾ ਹੈ ਕਿ ਆਪਣੀ ਜਾਨ ਤੋਂ ਹਥ ਧੋਕੇ ਆਇਆ ਹੈਂ। ਹੱਛਾ ਜੇ ਤਲਿਸਮੀ ਖੰਜਰ ਦਾ ਅਸਰ ਤੇਰੇ ਤੇ ਨਹੀਂ ਹੁੰਦਾ ਤਾਂ ਮੈਂ ਦੂਸਰੀ ਤਰਾਂ ਤੇਰੀ ਖਬਰ ਲੈਦੀ ਹਾਂ।
ਇਸ ਵੇਲੇ ਮਾਯਾ ਰਾਣੀ ਦੀ ਚਲਾਕੀ ਦੇਖਣ ਦੇ ਯੋਗ ਸੀ, ਓਹ ਸ਼ੇਰਨੀ ਵਾਂਗ ਝਪਟ ਮਾਰਕੇ ਦਰੋਗੇ ਦੇ ਪਾਸ ਪਹੁੰਚੀ ਅਰ ਬਟ ਆਪਣੀ ਉਂਗਲ ਵਾਲੀ ਜ਼ਹਿਰੀਲੀ ਅੰਗੂਠੀ ਦਰੋਗੇ ਦੀ ਗਲ ਤੇ ਚੁਭਾ ਦਿਤੀ ਜਿਸਦੀ ਚੋਭ ਨਾਲ ਜ਼ਰਾਕੁ ਥਾਂ ਛਿਲੀ ਗਈ ਪਰ ਜ਼ਹਿਰ ਦਾ ਅਸਰ ਥੋੜੇ ਚਿਰ ਵਿਚ ਹੀ ਆਪਣਾ ਕੰਮ