(੧੭)
ਗਿਆ ਅਰ ਦਰੋਗਾ ਬੇਹੋਸ਼ ਹੋਕੇ ਧਰਤੀ ਤੇ ਡਿਗ ਪਿਆ ਮਾਯਾਰਾਣੀ ਨੇ ਨਾਗਰ ਵਲ ਦੇਖਕੇ ਕਿਹਾ:— ਹੁਣ ਏਸਦੇ ਹਥ ਪੈਰ ਬੰਨਕੇ ਹੋਸ਼ ਵਿਚ ਲਿਆਕੇ ਪੁਛੋ ਕਿ ਹੁਣ ਤੇਰਾ ਕੀ ਹਾਲ ਹੈ। ਨਾਗਰ ਨੇ ਕਿਹਾ ਨਿਰੇ ਹੱਥ ਪੈਰ ਹੀ ਨ ਬੰਨੋ ਸਗੋਂ ਥੋੜਾ ਜੇਹਾ ਨੱਕ ਭੀ ਵੱਢ ਲਵੋ ਅਰ ਨਕਲੀ ਦਾਹੜੀ ਪੁਟ ਸੁਟੋ ਫੇਰ ਪੁਛੋ ਕਿ ਏਯਾਰਾਂ ਦੇ ਗੁਰੂ ਤੇਜ ਸਿੰਘ ਦਾ ਕੀ ਹਾਲ ਹੈਂ?
ਮਾਯਾਰਾਣੀ ਸਮਝਦੀ ਸੀ ਕਿ ਇਹ ਦਰੋਗਾ ਵਾਸਤਵ ਵਿਚ ਤੇਜ ਸਿੰਘ ਹੈ ਜਿਸਨੇ ਮੈਨੂੰ ਅਨੋਖੇ ਢੰਗ ਨਾਲ ਧੋਖਾ ਦਿਤਾ ਹੈ। ਤੇਜ ਸਿੰਘ ਨੇ ਧੋਖਾ ਭੀ ਬੜਾ ਭਾਰਾ ਦਿੱਤਾ ਸੀ ਜਿਸ ਨਾਲ ਮਾਯਾਰਾਣੀ ਜਿੰਨਾਂ ਡਰਦੀ ਥੋੜਾ ਸੀ। ਪਰ ਸਾਡੇ ਪਾਠਕ ਸਮਝ ਹੀ ਗਏ ਹੋਣਗੇ ਕਿ ਤੇਜ ਸਿੰਘ ਅਜੇਹਾ ਮੂਰਖ ਨਹੀਂ ਕਿ ਜੋ ਮਾਯਾਰਾਣੀ ਨੂੰ ਧੋਖਾ ਦੇਕੇ ਸਗੋਂ ਉਸ ਧੋਖੇ ਦਾ ਹਾਲ ਦੱਸਕੇ ਫੇਰ ਉਸੇ ਸੂਰਤ ਵਿਚ ਆਵੇ ਜਿਸ ਵਿਚ ਕਿ ਓਸਨੇ ਧੋਖਾ ਦਿਤਾ ਹੋਵੇ। ਇਹ ਦਰੋਗਾ ਤੇਜ ਸਿੰਘ ਨਹੀਂ ਸੀ ਸਗੋਂ ਸਚਮੁਚ ਮਾਯਾ ਰਾਣੀ ਦਾ ਦਰੋਗਾ ਸੀ। ਪਰ ਸਮੇਂ ਦਾ ਚੱਕਰ ਹੈ ਇਸ ਵੇਲੇ ਓਹੋ ਇਸਦਾ ਨੱਕ ਵਢਣ ਤੇ ਦਾਹੜੀ ਖੋਹਣ ਨੂੰ ਤਿਆਰ ਹੈ ਜਿਸਦਾ ਕਿ ਇਹ ਪੱਖੀ ਹੈ।
ਨਾਗਰ ਨੇ ਜੋ ਕੁਝ ਕਿਹਾ ਮਾਯਾਰਾਣੀ ਨੇ ਮੰਨਿਆਂ, ਪਹਿਲੇ ਨਾਗਰ ਨੇ ਆਪਣੇ ਹਥੀਂ ਦਰੋਗੋ ਦਾ ਥੋੜਾ ਜੇਹਾ `ਨੱਕ ਵੱਢ ਸੁਟਿਆ ਫੇਰ ਦਾਹੜੀ ਖੋਹਣ ਲਗੀ, ਇਹ ਦਾਹੜੀ ਨਕਲੀ ਨਹੀਂ ਸੀ ਜੋ ਝਟ ਪਟ ਖੁਸ ਜਾਂਦੀ, ਨਾਗਰ ਦਾਹੜੀ ਖੋਂਹਦੀ ਜਾਂਦੀ ਸੀ ਤੇ ਕਹਿੰਦੀ ਸੀ ਤੇਜ ਸਿੰਘ ਬੜੇ ਪੱਕੇ ਮਸਾਲੇ ਨਾਲ ਵਾਲ ਲਗਾਉਂਦਾ ਹੈ।