(੧੮)
ਅੱਧੀ ਦਾਹੜੀ ਖੁਸਦਿਆਂ ਤਕ ਦਰੋਂਗੇ ਦਾ ਮੂੰਹ ਲਹੂ ਨਾਲ ਲਾਲ ਹੋਗਿਆ। ਇਸ ਵੇਲੇ ਮਾਯਾ ਰਾਣੀ ਨੇ ਤ੍ਰਬਕ ਕੇ ਨਾਗਰ ਨੂੰ ਕਿਹਾ:- ਠਹਿਰ! ਠਹਿਰ!! ਇਹ ਭੀ ਧੋਖਾ ਹੋਇਆ, ਇਹ ਤੇਜ ਸਿੰਘ ਨਹੀਂ ਸਗੋਂ ਅਸਲੀ ਦਰੋਗਾ ਹੈ।
ਨਾਗਰ-(ਠਹਿਰਕੇ) ਹੈਂ! ਸਚ ਮੁਚ ਮਲੂਮ ਤਾਂ ਓਹੋ ਹੁੰਦਾ ਹੈ ਹਾਇ ਹਾਇ ਬੜੀ ਭੁਲ ਹੋਗਈ!!
ਮਾਯਾ-ਭੁਲ ਕੀ? ਹਨੇਰ ਹੋਗਿਆ! ਏਸ ਵਿਚਾਰੇ ਨੇ ਮੇਰੇ ਨਾਲ ਕੋਈ ਬੁਰਿਆਈ ਨਹੀਂ ਕੀਤੀ ਸੀ ਹੁਣ ਇਹ ਜ਼ਹਿਰ ਨਾਲ ਮਰ ਰਿਹਾ ਹੈ ਪਹਿਲਾਂ ਇਸ ਦਾ ਪ੍ਰਬੰਧ ਕਰੋ।
ਨਾਗਰ-ਜ਼ਹਿਰ ਤਾਂ ਹਟ ਜਾਵੇਗਾ ਪਰ ਅਸੀਂ ਹੁਣ ਇਸ ਦੇ ਸਾਹਮਣੇ ਮੂੰਹ ਕਿਸਤਰਾਂ ਕਰਾਂਗੇ?
ਮਾਯਾ-ਮੈਂ ਤਾਂ ਨਿਰੀ ਦਾਹੜੀ ਖੋਹਣ ਲਈ ਹੀ ਕਿਹਾ ਸੀ ਤੂੰ ਸਗੋਂ ਆਪਣੇ ਹਥੀਂ ਵਿਚਾਰੇ ਦਾ ਨੱਕ ਭੀ ਉਡਾ ਦਿਤਾ।
ਨਾਗਰ-ਵਾਹ! ਠੀਕ ਹੈ! ਗਾਲਾਂ ਭੀ ਤਾਂ ਮੈਂ ਹੀ ਕੱਢੀਆਂ ਹੋਣਗੀਆਂ? ਕੀ ਮੈਂ ਤੇਰੇ ਕਹੇ ਤੋਂ ਬਿਨਾਂ ਏਸਦਾ ਨੱਕ ਵੱਢਿਆ ਹੈ? ਇਹ ਸਭ ਦੋਸ਼ ਮੇਰੇ ਸਿਰ ਥੱਪਕੇ ਤੂੰ ਲਾਂਭੇ ਹੋਣਾ ਚਾਹੁੰਦੀ ਹੈਂ! ਤੇਰੇ ਪਿਆਰ ਤੇ ਭਰੋਸਾ ਕਰਨਾ ਮੂਰਖਤਾ ਹੈ ਜਦ ਮੇਰੇ ਮੂੰਹ ਤੋ ਤੇਰਾ ਇਹ ਹਾਲ ਹੈ ਤਾਂ ਪਿਛੇ ਕੀ ਕਰਦੀ ਹੋਵੇਗੀ! ਹਛਾ ਕੀ ਹਰਜ ਹੈ ਜੇਹੀ ਤੂੰ ਸ੍ਵਾਰਥਨ ਹੈਂ ਮੈਂ ਸਮਝ ਗਈ ਹਾਂ।
ਇਹ ਕਹਿਕੇ ਨਾਗਰ ਓਥੋਂ ਉਠ ਖਲੋਤੀ ਅਰ ਜ਼ਹਿਰ ਲਾਹੁਣ ਵਾਲੀ ਦਵਾ ਵੀ ਸ਼ੀਸ਼ੀ ਲੈ ਆਈ ਜਿਸ ਥਾਂ ਤੇ