ਤੂੰ ਮੈਨੂੰ ਝੂਠਾ ਦੋਸ਼ ਲਾਉਂਦੀ ਹੈਂ?
ਨਾਗਰ-ਜਦ ਤੂੰ ਨੱਕ ਵੱਢਣ ਦਾ ਝੂਠਾ ਦੋਸ਼ ਮੈਨੂੰ ਥਪਦੀ ਹੈਂ ਤਾਂ ਮੈਂ ਸੱਚੀ ਗੱਲ ਕਿਉਂ ਨ ਦੱਸਾਂ? ਮੇਰੇ ਵਲ ਅੱਖਾਂ ਕੀ ਤਾੜਦੀ ਹੈਂ! ਮੈਂ ਤੈਥੋਂ ਡਰਦੀ ਨਹੀਂ ਅਰ ਤੂੰ ਮੇਰਾ ਕੁਛ ਕਰ ਭੀ ਨਹੀਂ ਸਕਦੀ, ਪਹਿਲਾਂ ਆਪਣੀ ਜਾਨ ਤਾਂ ਬਚਾ।
ਮਾਯਾ ਰਾਣੀ ਨੇ ਕਦੇ ਅਜ ਤਕ ਕਿਸੇ ਦੀ ਗੱਲ ਨਹੀਂ ਸਹਾਰੀ ਸੀ ਨਾਗਰ ਦੀ ਇਹ ਕੌੜੀ ਗੱਲ ਕਦ ਸਹਾਰਦੀ, ਉਸਨੇ ਲਾਲ ਅੱਖਾਂ ਕਰਕੇ ਨਾਗਰ ਵਲ ਦੇਖਿਆ ਅਰ ਕੁਛ ਕਹਿਣਾ ਹੀ ਚਾਹੁੰਦੀ ਸੀ ਕਿ ਬਾਬਾ ਜੀ ਬੋਲ ਉਠੇ- ਬਸ ਬਸ ਇਹ ਸਭ ਕਾਰਰਵਾਈ ਮਾਯਾ ਰਾਣੀ ਦੀ ਹੈ ਨਾਗਰ ਦੇ. ਮੂੰਹੋਂ ਲਛਮੀ ਦੇਵੀ ਦਾ ਨਾਉਂ ਨਿਕਲਨਾ ਹੀ ਇਸ ਗੱਲ ਦਾ ਪੂਰਾ ਸਬੂਤ ਹੈ।
ਬਾਬਾਜੀਦੀ ਗੱਲਸੁਣ ਕੇ ਮਾਯਾ ਰਾਣੀ ਦਾ ਗੁਸਾ ਹੋਰ ਭੀ ਚਮਕ ਪਿਆ ਅਰ ਓਹ ਤਲਿਸਮੀ ਖੰਜਰ ਕੱਢਕੇ ਨਾਗਰ ਨੰ ਮਾਰਨ ਦੌੜਾਂ, ਅਗੋਂ ਨਾਗਰਭੀ ਕਦ ਘੱਟ ਸੀ ਉਸਨੇ ਭੀ ਖੰਜਰ ਕਢ ਲਿਆ ਅਰ ਦੋਹਾਂ ਵਿਚ ਲੜਾਈ ਹੋਣ ਲਗ ਪਈ ਲੜਾਈ ਹੋਣ ਵੇਲੇ ਦੋਹਾਂ ਖੰਜਰਾਂ ਵਿਚੋਂ ਬਿਜਲੀ ਦੀ ਚਮਕ ਨਿਕਲਦੀ ਸੀ ਜਿਸ ਨਾਲ ਵਿਚਾਰੇ ਦਰੋਗੇ ਦਾ ਬੁਰਾ ਹਾਲ ਸੀ ਓਹ ਨੱਸਣ ਦੀ ਸਲਾਹ ਕਰਦਾ ਸੀ ਪਰ ਅੱਖਾਂ ਬੰਦ ਸਨ, ਓਹ ਲੌਂਡੀ ਜੋ ਚਿੱਠੀ ਲਿਆਈ ਸੀ ਦੌੜਕੇ ਬਾਹਰ ਗਈ ਅਰ ਬਾਕੀ ਦੀਆਂ ਦਾਸੀਆਂ ਨੂੰ ਸੱਦ ਲਿਆਈ ਜੋ ਆਕੇ ਲੜਾਈ ਹਟਾਉਣ ਦਾ ਉਪਾਲਾ ਕਰਨ ਲਗ ਪਈਆਂ।
ਜਦ ਆਦਮੀ ਆਪਣੇ ਦਰਜੇ ਤੋਂ ਡਿਗ ਪੈਂਦਾ ਹੈ ਤਾਂ