ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੧)

ਆਪਣੇ ਪਰਾਏ ਸਭ ਉਸਨੂੰ ਛੱਡ ਬੈਠਦੇ ਹਨ ਏਹੋ ਹਾਲ ਮਾਯਾਰਾਣੀ ਦਾ ਹੈ, ਜਦੋਂ ਓਹ ਰਾਣੀ ਸੀ ਲੋਕਾਂ ਓਸਦਾ ਅਦਬ ਕਰਦੇ ਸਨ ਭਾਵੇਂ ਓਹ ਕੇਹਾ ਗੰਦਾ ਕੰਮ ਦੱਸੇ ਸਭ ਕਰਨ ਨੂੰ ਤਿਆਰ ਸਨ। ਹੁਣ ਜਦ ਆਪ ਉਸਨੂੰ ਰਾਜ ਛੱਡਣਾ ਪਿਆ ਸਭ ਕੁਝ ਹੁੰਦਿਆਂ ਘਰੋਂ ਦੱਸਣਾ ਪਿਆ ਧਨ ਦੇ ਹੁੰਦਿਆਂ ਕੰਗਾਲ ਬਣਨਾ ਪਿਆ ਕੱਲ ਓਸ ਤੋਂ ਲੱਖਾਂ ਆਦਮੀ ਡਰਦੇ ਸਨ ਅੱਜ ਇਕ ਦਾਸੀ ਭੀ ਨਹੀਂ ਡਰਦੀ।

ਮਨੋਰਮਾ ਮਾਯਾ ਰਾਣੀ ਦੀ ਸਹੇਲੀ ਸੀ ਤੇ ਇਹ ਨਾਗਰ ਮਾਯਾ ਰਾਣੀ ਦੀ ਦਾਸੀ ਸਮਝੀ ਜਾਂਦੀ ਸੀ, ਮਾਯਾ ਰਾਣੀ, ਪਾਸੋਂ ਮਨੋਰਮਾ ਤੇ ਨਾਗਰ ਨੂੰ ਲੱਖਾਂ ਰੁਪੈ ਮਿਲੇ ਸਨ ਸਭ ਧਨ ਤੇ ਦੌਲਤ ਇੱਜ਼ਤ ਮਾਯਾ ਰਾਣੀ ਪਿਛੇ ਸੀ ਪਰ ਹੁਣ ਜਦ ਮਾਯਾ ਰਾਣੀ ਆਪ ਪੈਸੇ ੨ ਦੀ ਮਥਾਜ ਹੈ ਅਰ ਨਾਗਰ ਦੀ ਯਾਚਕਾ ਹੈ ਤਾਂ ਨਾਗਰ ਦੀਆਂ ਅੱਖਾਂ ਫਿਰ ਗਈਆਂ, ਓਹ ਗੱਲ ਦਾ ਪਹਾੜ ਬਨਾਕੇ ਝਟ ਮਾਯਾ ਰਾਣੀ ਦੇ ਸਾਹਮਣੇ ਹੋ ਬੈਠੀ ਏਹੋ ਨਾਗਰ ਮਾਯਾ ਰਾਣੀ ਪਾਸੋਂ ਹਜਾਰ ੨ ਗਾਲਾਂ ਖਾਂਦੀ ਹੁੰਦੀ ਸੀ ਅੱਜ ਟਾਕਰਾ ਕਰ ਰਹੀ ਹੈ, ਨਾਗਰ ਦੀਆਂ ਦਾਸੀਆਂ ਨਾਗਰ ਦੀ ਕੁਮਕ ਨੂੰ ਪਹੁੰਚ ਗਈਆਂ ਸਨ ਪਰ ਤਲਿਸਮੀ ਖੰਜਰ ਦੀ ਚਮਕ ਦੇ ਕਾਰਨ ਕੁਛ ਨਹੀਂ ਕਰ ਸਕਦੀਆਂ ਸਨ।

ਨਾਗਰ ਨੇ ਲਲਕਾਰ ਕੇ ਮਾਯਾਰਾਣੀ ਨੂੰ ਕਿਹਾ:- ਦੇਖ ਮਾਯਾਰਾਣੀ ਹੁਣ ਤੂੰ ਕਿਸੇ ਭੀ ਤਰਾਂ ਮੇਰਾ ਟਾਕਰਾ ਨਹੀਂ ਕਰ ਸਕਦੀ, ਜੇ ਮੈ ਹੁਣੇ ਜਾਕੇ ਮਹਾਰਾਜ ਕਾਂਬੀ ਨੂੰ ਤੇਰਾ ਹਾਲ ਦਸ ਦੇਵਾਂ ਤਾਂ ਓਹ ਝਟ ਤੈਨੂੰ ਫੜਕੇ ਬੀਰੇਂਦ ਸਿੰਘ ਪਾਸ ਭੇਜ ਦੇਣ ਪਰ ਮੈਂ ਪੁਰਾਣੀ ਮਿੱਤਾ ਵਲ ਦੇਖਦੀ ਹੋਈ ਤੈਨੂੰ ਖਿਮਾ ਕਰਦੀ