ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਹਾਂ ਅਰ ਹੁਕਮ ਦੇਂਦੀ ਹਾਂ ਕਿ ਹੁਣੇ ਇਸ ਮਕਾਨੋਂ ਬਾਹਰ ਹੋ ਜਾਹ ਅਰ ਜਿਸਤਰਾਂ ਹੋ ਸਕੇ ਆਪਣੀ ਜਾਨ ਬਚਾ॥

ਨਾਗਰ ਦੀ ਗਲ ਸੁਣਕੇ ਮਾਯਾਰਾਣੀ ਠਹਿਰ ਗਈ ਅਰ ਕੁਛ ਸੋਚਣ ਲਗ ਪਈ ਫੇਰ ਖੰਜਰ ਨੂੰ ਮਿਆਨ ਵਿਚ ਰਖਕੇ ਚੁਪ ਕਰਕੇ ਬਾਹਰ ਨਿਕਲ ਗਈ ਨਾਗਰ ਨੇ ਉਸਦੇ ਜਾਣ ਦੇ ਪਿਛੋਂ ਦਰੋਗੇ ਵਲ ਦੇਖਿਆ ਤਾਂ ਪਤਾ ਲਗਾ ਕਿ ਓਹ ਭੀ ਸਮਾਂ ਪਾਕੇ ਨੱਸ ਗਿਆ ਹੈ॥

ਤੀਸਰਾ ਕਾਂਡ

ਹੁਣ ਜਰਾ ਕੈਦੀਆਂ ਦੀ ਸੁਣ ਲੈਣੀ ਚਾਹੀਦੀ ਹੈ ਜਿਨਾਂ ਨੂੰ ਨਕਲੀ ਦਰੋਗੇ ਨੇ ਦਰੋਗੇ ਵਾਲੇ ਬੰਗਲੇ ਵਿਚ ਮੈਗਜ਼ੀਨ ਦੇ ਨਾਲਦੀ ਕੋਠੜੀ ਵਿੱਚ ਕੈਦ ਕੀਤਾ ਸੀ। ਅਸਲ ਵਿਚ ਓਹ ਤੇਜ ਸਿੰਘ ਸੀ ਜੋ ਦਰੋਗੇ ਦੀ ਸੂਰਤ ਬਨਕੇ ਮਾਯਾਰਾਣੀ ਨੂੰ ਮਿਲਕੇ ਓਸਦਾ ਭੇਤ ਲੈਣ ਜਾਂਦਾ ਸੀ ਪਰ ਜਦ ਦਰੋਗੇ ਵਾਲੇ ਬੰਗਲੇ ਪਾਸ ਪਹੁੰਚਾ ਤਾਂ ਮਾਯਾਰਾਣੀ ਦੀਆਂ ਦਾਸੀਆਂਅਤੇ ਲੀਲਾਦੀ ਜਬਾਨੀ ਮਲੂਮ ਹੋਯਾ ਕਿ ਦੋ ਆਦਮੀਆਂ ਦੇ ਪਿਛੇ ੨ ਮਾਯਾ ਰਾਣੀ ਤੇ ਨਾਗਰ ਟਿਲੇ ਤੇ ਗਈਆਂ ਹਨ ਤੇਜ ਸਿੰਘ ਟਿਲੋ ਦਾ ਹਾਲ ਜਾਣਦਾ ਸੀ ਤੇ ਉਸ ਸੁਰੰਗ ਦਾ ਭੀ ਪਤਾ ਸੀ ਜੋ ਚੌਥੇ ਦਰਜੇ ਵਿਚ ਜਾਂਦੀ ਹੈ ਇਸ ਵਾਸਤੇ ਉਸ ਨੂੰ ਸੰਦੇਹ ਹੋਇਆ ਕਿ ਕਿਤੇ ਓਹ ਸਾਡੇ ਹੀ ਆਦਮੀ ਨ ਹੋਣ ਜੋ ਚੌਥੇ ਦਰਜੇ ਵਿਚ ਜਾਣਾ ਚਾਹੁੰਦੇ ਹੋਣ ਜੇ ਇਹੋ ਗੱਲ ਹੋਈ ਤਾਂ ਉਨਾਂ ਨੂੰ ਜਰੂਰ ਮਾਯਾਰਾਣੀ ਤੰਗ ਕਰੇਗੀ। ਇਹ ਸੋਚਕੇ ਤੇਜ ਸਿੰਘ ਭੀ ਟਿਲੇ ਵਲ ਤੁਰ ਪਿਆ ਏਹੋ ਕਾਰਨ ਸੀ ਕਿ ਦਰੋਗਾ ਬਣੇ ਹੋਏ ਤੇਜ ਸਿੰਘ ਜੀ ਮਾਯਾ ਰਾਣੀ ਨੂੰ ਮਿਲੇਸਨ॥