(੨੮)
-ਸੀ ਜੋ ਕਿਸੇ ਤਰਾਂ ਬਚਕੇ ਨਿਕਲ ਗਈ।
ਤੇਜ-ਠੀਕ ਹੈ ਅਰ ਮੇਰਾ ਮਨ ਉਗਾਹੀ ਦੇਂਦਾ ਹੈ ਕਿ ਲਛਮੀ ਦੇਵੀ ਜ਼ਰੂਰ ਜੀਉਂਦੀ ਹੈ ਅਰ ਜੇ ਉਸਦੀ ਖੋਜ ਕੀਤੀ ਜਾਵੇ ਤਾਂ ਜ਼ਰੂਰ ਲਭ ਪਵੇਗੀ।
ਗੋਪਾਲ-ਬਸ ਏਹੋ ਗੱਲ ਮੇਰੇ ਮਨ ਵਿਚ ਹੈ ਪਰ ਸ਼ੋਕ ਦੀ ਗੱਲ ਹੈ ਕਿ ਓਸਨੇ ਮੇਰੇ ਪਾਸ ਪਹੁੰਚਣ ਜਾਂ ਏਸ ਭੇਤ ਨੂੰ ਖੋਹਲਨ ਦਾ ਕੁਛ ਯਤਨ ਨਾ ਕੀਤਾ।
ਕਮ-ਆਪ ਕਿਸ ਤਰਾਂ ਕਹਿ ਸਕਦੇ ਹੋ ਕਿ ਉਸਨੇ ਉੱਦਮ ਨਹੀਂ ਕੀਤਾ ਕਦਾਚਿਤ ਓਸਦਾ ਉੱਦਮ ਸਫਲ ਨਾ ਹੋਇਆ ਹੋਵੇ ਫੇਰ ' ਮਾਯਾਰਣੀ ਤੇ ਦਰੋਗੇ ਦਾ ਜਾਲ ਅਜੇਹਾ ਕੱਚਾ ਨਹੀਂ ਸੀ ਕਿ ਓਸਦੀ ਦਾਲ ਗਲ਼ ਸਕੇ ਓਸ ਵਿਚਾਰੀ ਦਾ ਕੀ ਦੋਸ਼ ਮੈਂ ਉਸਦੀ ਸ਼ੱਕੀ ਭੈਣ ਹੋਕੇ ਏਤਨੇ ਦਿਨ ਤਕ ਧੋਖੇ ਵਿਚ ਰਹੀ ਦੂਸਰੇ ਦੀ ਕੀ ਗੱਲ ਹੈ।ਜਦ ਮੈਂ ਮਾਂ ਦੇ ਮਰਜਾਣ ਦੇ ਕਾਰਨ ਲਾਡਲੀ ਸਮੇਤ ' ਏਥੇ ਆਗਈ ਵਿਆਹ ਦੇ ਚਾਰ ਵਰ੍ਹੇ ਪਿਛੋਂ ਤਾਂ ਮੈਨੂੰ ਕੁਛ ਸੰਦੇਹ ਹੋਇਆ ਪਰ ਇਸ ਵਿਚਾਰ ਨੇ ਕੁਛ ਬਹੁਤਾ ਧਿਆਨ ਨਾ ਕਰਨ ਦਿਤਾ ਕਿ ਸ਼ਾਇਦ ਚੌਂਹ ਵਰਿਹਾਂ ਵਿਚ ਓਸਦੀ ਸੂਰਤ ਵਿਚ ਫਰਕ ਪੈਗਿਆ ਹੋਵੇ ਕਿਉਂਕਿ ਬਹੁਤ ਸਾਰੀਆਂ ਕੁਵਾਰੀਆਂ ਕੁੜੀਆਂ ਦੀ ਸੂਰਤ ਵਿਆਹ ਦ ਪਿਛੋਂ ਵਟ ਜਾਂਦੀ ਹੈ ਤੇ ਪਛਾਣੀਆਂ ਭੀ ਨਹੀਂ ਜਾਂਦੀਆਂ।
ਤੇਜ-ਠੀਕ ਹੈ ਇਹ ਕੋਈ ਅਸਚਰਜ ਦੀ ਗੱਲ ਨਹੀਂ।
ਕਮਃ-ਅਰ ਉਸ ਨੀਚਨੀ ਨੇ ਅਸਾਂ ਦੋਹਾਂ ਭੈਣਾਂ ਨਾਲ ਓਨਾਂ ਹੀ ਪਿਆਰ ਕੀਤਾ ਜਿੰਨਾਕ ਸ਼ੱਕੀਆਂ ਭੈਣਾਂ ਨੂੰ ਕਰਨਾ