ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੯)

ਕਮਲਨੀ-ਜੀ ਨਹੀਂ ਮੈਂ ਆਪ ਹੀ ਕਰ ਲਵਾਂਗੀ।

ਥੋੜੀ ਜੇਹੀ ਗੱਲ ਬਾਤ ਕਰਕੇ ਸਭਉਠ ਖਲੋਤੇ, ਕਮਲਨੀ, ਲਾਡਲੀ, ਭੂਤ ਨਾਥ ਅਤੇ ਦੇਵੀ ਸਿੰਘ ਦੱਖਣ ਵਲ ਤੁਰ ਪਏ ਔਰ ਥੋੜੀ ਜਾਕੇ ਇਕ ਬਨ ਵਿਚ ਵੜਕੇ ਗੁੰਮ ਹੋ ਗਏ।

ਚੌਥਾ ਕਾਂਡ

ਰਾਤ ਪਹਿਰ ਭਰ ਤੋਂ ਵਧੀਕ ਜਾ ਚੁਕੀ ਹੈ। ਅੱਜ ਦੀ ਰਾਤ ਬੱਦਲ · ਹੋਣ ਦੇ ਸਬੱਬ ਬਹੁਤ ਹਨੇਰੀ ਹੈ ਅਰ ਕਾਂਸ਼ੀ ਦੇ ਬਾਹਰਲੀਆਂ ਸੜਕਾਂ ਤੇ ਇਸ ਵੇਲੇ ਸੁੰਨਸਾਨ ਹੈ, ਇਸ ਵੇਲੇ ਇਕ ਆਦਮੀ ਬਰਨਾ ਨਦੀ ਪਾਰ ਕਰਕੇ ਲੋਚਨ ਮਹਾਂਦੇਵ ਦੇ ਮੰਦਰ ਵਲ ਛੇਤੀ ੨ ਜਾ ਰਿਹਾ ਹੈ, ਕੋਈ ਰੋਕਨ ਟੋਕਨ ਵਾਲ ਭੀ ਨਹੀਂ ਹੈ।ਕੁਛ ਚਿਰ ਪਿਛੋਂ ਓਹ ਆਦਮੀ ਮਨੋਰਮਾ ਦੇ ਮਕਾਨ ਦੇ ਪਾਸ ਜਾ ਪਹੁੰਚਾ, ਜਿਸ ਵਿਚ ਇਸ ਵੇਲੇ ਨਾਗਰ ਰਹਿੰਦੀ ਸੀ, ਓਹ ਆਦਮੀ ਸਿੱਧਾ ਫਾਟਕ ਵਲ ਚਲਾ ਗਿਆ ਦੇਖਿਆ ਕਿ ਫਾਟਕ ਦੀ ਖਿੜਕੀ ਖੁਲੀ ਹੈ, ਅੰਦਰ ਦੋ ਆਦਮੀ ਪਹਿਰਾ ਦੇ ਰਹੇ ਹਨ । ਓਹ ਆਦਮੀ ਨਿਧੜਕ ਖਿੜਕੀ ਦੇ ਅੰਦਰ ਚਲਾ ਗਿਆ ਅਰ ਪਹਿਰੇਦਾਰਾਂ ਨਾਲ ਰਾਮ ਰਵੱਯਾ ਕਰਨ ਦੇ ਬਿਨਾਂ ਹੀ ਆਪਣਾ ਖੀਸਾ ਟੋਹਣ ਲਗ ਪਿਆ ਇਕ ਪੈਹਰੇਦਾਰ ਨੇਂ ਹੈਰਾਨ ਹੋਕੇ ਪੁਛਿਆ ਕਿ ਤੂੰ ਕੌਣ ਹੈਂ ਅਰ ਕੀ ਚਾਹੁੰਦਾ ਹੈਂ? ਉਸ ਆਦਮੀ ਨੇ ਚਿੱਠੀ ਕੱਢਕੇ ਪਹਿਰੇ- ਦਾਰ ਨੂੰ ਦੇਕੇ ਕਿਹਾ ਇਹ ਚਿੱਠੀ ਬਹੁਤ ਛੇਤੀ ਉਸਨੂੰ ਪੁਚਾ ਦੇਵੋ ਜੋ ਸਭ ਦਾ ਸਰਦਾਰ ਏਸ ਮਕਾਨ ਵਿਚ ਹੈ।