(੪੦)
ਸਿਪਾਹੀ-ਪਹਿਲਾਂ ਤੂੰ ਆਪਣਾ ਨਾਉਂ ਪਤਾ ਦੱਸ ਅਰ ਇਹ ਚਿੱਠੀ ਕੇਹੀ ਹੈ?
ਓਹ ਆਦਮੀ-ਮੈਂ ਇਸਦਾ ਕੁਛ ਉੱਤਰ ਨਹੀਂ ਦੇ ਸਕਦਾ ਇਹ ਚਿੱਠੀ ਪੁਚਾਨ ਵਿਚ ਢਿਲ ਨਾਂ ਕਰੋ, ਭਾਵੇਂ ਇਸ ਘਰ ਦਾ ਮਾਲਕ ਸੁਤਾ ਹੋਵੇ ਭਾਵੇਂ ਜਾਗਦਾ ਛੇਤੀ ਚਿੱਠੀ ਉਸ ਪਾਸ਼ ਪਚਾਓ ਨਹੀਂ ਤਾਂ ਇਸਦਾ ਫਲ ਠੀਕ ਨਹੀਂ ਹੋਵੇਗਾ ਅਰ ਦਿਨ ਚੜ੍ਹਨ ਤੋਂ ਪਹਿਲਾਂ ੨ ਇਸ ਮਕਾਨ ਦੇ ਰਹਿਣ ਵਾਲੇ ਜਮਪੁਰ ਭੇਜੇ ਜਾਣਗੇ ਇਸਦਾ ਸਾਰਾ ਦੋਸ਼ ਤੁਹਾਡੇ ਜਿੰਮੇ ਹੋਵੇਗਾ। ਚੰਗਾ ਮੈਂ ਜਾਂਦਾ ਹਾਂ।
ਸਿਪਾਹੀ-ਸੁਣੋ ਤਾਂ ਸਹੀ ਮੁੜਦੇ ਕਿਉਂ ਹੋ ? ਮੈਂ ਇਹ ਚਿੱਠੀ ਹੁਣੇ ਪਚਾ ਦੇਂਦਾ ਹਾਂ ਪਰ ਇਹ ਤਾਂ ਦਸੋ ਇਹ ਬਿਪਤਾ ਕਿਉਂ ਪੈਣ ਵਾਲੀ ਹੈ?
ਓਹ–ਮੈਂ ਤਾਂ ਪਹਿਲਾਂ ਕਹਿ ਚੁਕਾ ਹਾਂ ਮੈਂ ਕਿਸੇ ਗੱਲ ਦਾ ਉੱਤਰ ਨਹੀਂ ਦੇ ਸਕਦਾ ਜਿੰਨਾਂ ਸਮਾਂ ਨਸ਼ਟ ਕਰੋਗੇ ਓਨਾਂ ਕਸ਼ਟ ਪਾਵੋਗੇ, ਮੈਂ ਤੁਹਾਡੇ ਭਲੇ ਦੀ ਕਹਿੰਦਾ ਹਾਂ।
ਉਸ ਆਦਮੀ ਦੀ ਧੌਂਸ ਵਿਚ ਸਿਪਾਹੀ ਆ ਗਿਆ ਅਰ ਚਿੱਠੀ ਲੈਕੇ ਮਕਾਨ ਦੇ ਅੰਦਰ ਚਲਾ ਗਿਆ ਅੱਧੇ ਘੰਟੇ ਪਿਛੋਂ ਮੁੜਕੇ ਆਇਆ ਅਰ ਚਿੱਠੀ ਲਿਆਉਣ ਵਾਲੇ ਨੂੰ ਕਹਿਣ ਲਗਾ ਚਲੋ ਤੁਹਾਨੂੰ ਨਾਗਰ ਜੀ ਸਦਦੇ ਹਨ।
ਓਹ-ਹੈਂ ਕੀ ਇਸ ਵਿਚ ਇਸ ਵੇਲੇ ਨਾਗਰ ਹੀ ਮਾਲਕ ਹੈ ? ਮੈਂ ਤਾਂ ਮਾਯਾਰਾਣੀ ਸਮਝੀ ਸੀ।
ਸਿਪਾਹੀ-ਹਾਂ ਇਸ ਵੇਲੇ ਏਥੇ ਨਾਗਰ ਹੀ ਹੈ ਮਾਲਕ ਘਰ ਨਹੀਂ ਹਨ ਕੀ ਓਹ ਚਿੱਠੀ ਅਜੇਹੀ ਨਹੀਂ ਸੀ ਜੋ ਨਾਗਰ