(੪੧)
ਨੂੰ ਦਿਤੀ ਜਾਵੇ, ਮੈਂ ਦੇਖਿਆ ਹੈ ਕਿ ਚਿੱਠੀ ਪੜ੍ਹਨ ਦੇ ਨਾਲ ਹੀ ਨਾਗਰ ਘਬਰਾ ਗਈ ਹੈ; ਓਹ-ਨਹੀਂ ਕੋਈ ਹਰਜ ਨਹੀਂ ਚਲੋ ਮੈਂ ਚਲਦਾ ਹਾਂ। ਇਹ ਕਹਿਕੇ ਓਹ ਪਹਿਰੇਦਾਰ ਦੇ ਪਿਛੇ ੨ ਤੁਰ ਪਿਆ ਇਕ ਦਲਾਨ ਵਿਚ ਪਹੁੰਚਾ ਜਿਥੇ ਦੋ ਕੋਠੜੀਆਂ ਸਨ ਜਿਨਾਂ ਵਿਚੋਂ ਇਕ ਤਾਂ ਬੰਦ ਸੀ ਤੇ ਦੂਸਰੀ ਖੁਲੀ ਸੀ ਅਰ ਅੰਦਰ ਦੀਵਾ ਜਗ੍ਹਾ ਰਿਹਾ ਸੀ, ਦੋਵੇਂ ਆਦਮੀ ਉਸ ਕੋਠੜੀ ਵਿਚ ਚਲੇ ਗਏ ਉਥੋਂ ਪਉੜੀਆਂ ਚੜ੍ਹਕੇ ਇਕ ਕਮਰੇ ਵਿਚ ਪਹੁੰਚੇ ਜਿਥੇ ਚਿੱਟਾ ਫਰਸ਼ ਵਿਛ ਰਿਹਾ ਸੀ ਅਰ ਕਮਰਾ ਬਿਲਕੁਲ ਖਾਲੀ ਸੀ, ਹਾਂ ਇਕ ਕੰਧ ਨਾਲ ਦੀਵਾਰਗੀਰਾਂ ਤੇ ਮੋਟੀਆਂ ੨ ਦੋ ਮੋਮਵਟੀਆਂ ਜਗ ਰਹੀਆਂ ਸਨ, ਇਸ ਕਮਰੇ ਦੇ ਖੱਬੇ ਪਾਸੇ ਇਕ ਕੋਠੜੀ ਸੀ ਜਿਸਦੇ ਬੂਹੇ ਅਗੇ ਲਾਲ ਸਾਟਨ ਦਾ ਪਰਦਾ ਸੀ ਉਸ ਪਰਦੇ ਵਲ ਮੂੰਹ ਕਰਕੇ ਓਹ ਖਲੋ ਗਏ ਥੋੜੀ ਹੀ ਦੇਰ ਪਿਛੋਂ ਚਿੱਠੀ ਲਿਆਉਣ ਵਾਲੇ ਨੂੰ ਮਲੂਮ ਹੋਗਿਆ ਕਿ ਪਰਦੇ ਦੇ ਅੰਦਰੋਂ ਮੈਨੂੰ ਕੋਈ ਦੇਖ ਰਿਹਾ ਹੈ। ਫੇਰ ਦੋ ਦਾਸੀਆਂ ਹੱਥਾਂ ਵਿਚ ਨੰਗੀਆਂ ਤਲਵਾਰਾਂ ਲਈ ਨਿਕਲ ਆਈਆਂ, ਪਿਛੋਂ ਇਕ ਵਡਮੁਲੀ ਪੁਸ਼ਾਕ ਪਹਿਨੇ ਨਾਗਰ ਆ ਖਲੋਤੀ।ਲੱਕ ਵਿਚ ਓਹੋ ਤਲਿਸਮੀ ਖੰਜਰ ਸੀ ਤੇ ਹੱਥ ਵਿਚ ਓਸਦੇ ਜੋੜਦੀ ਮੰਦੀ ਸੀ। ਨਾਗਰ ਨੇ ਉਸ ਆਦਮੀ ਵਲ ਦੇਖਕੇ ਕਿਹਾ:-ਤੁੰ ਕੌਣ ਹੈਂ ਅਰ ਕਿਸਦਾ ਭੇਜਿਆ ਹੋਇਆ ਹੈਂ, ਤੇਰਾ ਨਾਉਂ ਕੀ ਹੈ, ਐਉਂ ਮਲੂਮ ਹੁੰਦਾ ਹੈ ਜਿਵੇਂ ਮੈਂ, ਤੈਨੂੰ ਦੇਖਿਆ ਹੈ? ਨਾਗਰ ਦੀ ਗੱਲ ਸੁਣਕੇ ਓਹ ਆਦਮੀ ਕੁੰਛ ਮੁਸਕਰਾਯ