ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੩)

ਰੋਮ ਯਾਦ ਕਰਕੇ ਖਿਮਾਂ ਕਰੇਂਗੀ ਕਿਉਂਕਿ ਹੁਣ ਤੂੰ ਉੱ ਰਜੇ ਤੇ ਹੈਂ।

ਨਾਗਰ-ਸ਼ਾਮ ਲਾਲ ਦੀਆਂ ਗੱਲਾਂ ਤੋਂ ਕੁਛ ਚਿੜਕੇ) ਛਾ ੨ ਮੈਂ ਤੁਹਾਨੂੰ ਪਛਾਣਿਆਂ ਹੁਣ ਦਮੋਂ ਕੀ ਚਾਹੁੰਦੇ ਹੋ?

ਸ਼ਾਮ-ਬਸ ਮੈਂ ਏਹ ਚਾਹੁੰਦਾ ਹਾਂ ਕਿ ਹੁਣ ਮੈਨੂੰ ਛੁਟੀ ਵੋ ਮੈਂ ਚੁਪ ਚਾਮ ਚਲਾ ਜਾਂਵਾਂ।

ਨਾਂਗਰ-ਮੇਰਾ ਪਰਯੋਜਨ ਇਹ ਨਹੀਂ ਹੈ। ਮੈਂ ਉਸ ਭੱਠੀ ਦਾ ਭੇਦ ਜਾਣਨਾ ਚਾਹੁੰਦੀ ਹਾਂ ਜੋ ਤੁਸਾਂ ਮੇਰੇ ਸਿਪਾਹੀ ਦੇ ਹੱਥ ਭੇਜੀ ਸੀ ਜਿਸ ਵਿਚ ਕੇਵਲ ਇਤਨਾ ਹੀ ਲਿਖਿਆ ਸੀ ਕ “ਲਛਮੀ ਦੇਵੀ ਦੇ ਪ੍ਰਗਟ ਹੋ ਜਾਣ ਨਾਲ ਅਨਰਥ ਹੋ ਗਆ ਹੈ, ਹੁਣ ਮਾਇਆ ਰਾਣੀ ਤੇ ਉਸਦੇ ਪੱਖਪਾਤੀਆਂ ਨੂੰ ਟਪਟ ਦੌੜ ਕੇ ਆਪਣੀ ਜਾਣ ਬਚਾਉਣੀ ਚਾਹੀਦੀ ਹੈ।” ਦੇਖੋ ਏਹੋ ਚਿੱਠੀ ਹੈ ਨਾ?

ਸ਼ਾਮ-ਹਾਂ ਏਹੋ ਹੈ ਅਰ ਉਸ ਵਿਚ ਏਹ ਭੀ ਲਿਖਿਆ ਹੈ ਕਿ ਨਹੀਂ ਤਾਂ ਬਾਰਾਂ ਘੰਟਿਆਂ ਦੇ ਪਿਛੋਂ ਫੇਰ ਕੁਛ ਨਹੀਂ ਬਣ ਸਕਦਾ।”

ਨਾਗਰ-ਹਾਂ ਠੀਕ ਹੈ ਇਹ ਭੀ ਲਿਖਿਆ ਹੈ। ਹਛਾ ਇਹ ਤਾਂ ਦਸੋ ਕਿ ਲਛਮੀ ਦੇਵੀ ਕੌਣ ਹੈ ਅਰ ਉਸਦੇ ਪਰਗਟ ਹੋਇਆਂ ਸਾਡਾ ਕੀ ਹਰਜ ਹੈ?

ਸ਼ਾਮ-(ਹੈਰਾਨੀ ਨਾਲ ਨਾਗਰ ਵਲ ਤਕ ਕੇ) ਕੀ ਤੂੰ ਲਛਮੀ ਦੇਵੀ ਵਾਲਾ ਭੇਤ ਨਹੀਂ ਜਾਣਦੀ ਕੀ ਤੈਥੋਂ ਮਾਇਆ ਰਾਣੀ ਨੇ ਲੁਕਾ ਰਖਿਆ ਸੀ? ਜੇ ਏਹੋ ਗੱਲ ਹੈ ਤਾਂ ਮੈਂ ਭੀ ਇਸ ਭੇਤ ਨੂੰ ਖੋਹਲਣਾ ਚੰਗਾ ਨਹੀਂ ਸਮਝਦਾ, ਹੱਛਾ ਇਹ ਦੱਸੋ ਜੋ