ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੪੮ ) ਲਪਟਾਂ ਆਰਹੀਆਂ ਸਨ ਫਰਕ ਕੇਵਲ ਇਹ ਸੀ ਕਿ ਉਸਦੀ ਸੁਗੰਧੀ ਬੇਹੋਸ਼ ਕਰਨ ਵਾਲੀ ਸੀ ਤੇ ਇਸ ਦੀ ਸੁਗੰਧੀ ਹੋਸ਼ ਲਿਆਉਣ ਵਾਲੀ ਸੀ ਅਰਥਾਤ ਲਖ ਲਖੇ ਦਾ ਕੰਮ ਦੇਂਦੀ ਸੀ। ਇਹ ਕੰਮ ਕਰਕੇ ਸ਼ਾਮ ਲਾਲ ਆਪਣੇ ਟਿਕਾਣੇ ਬੈਠਕੇ ਨਾਗਰ ਦੇ ਹੋਸ਼ ਵਿੱਚ ਆਉਣ ਨੂੰ ਉਡੀਕਣ ਲੱਗਾ ਥੋੜੇ ਚਿਰ ਪਿਛੋਂ ਨਾਗਰ ਭੀ ਹੋਸ਼ ਵਿਚ ਆਗਈ ਅਰ ਚਿੱਠੀ ਨੂੰ ਮੁੜ ਸੁੰਘਕੇ ਬੋਲੀ- ਇਹ ਬੜੀ ਚੰਗੀ ਸੁਗੰਧੀ ਹੈ। ਹੈਂ ! ਮੈਨੂੰ ਕੀ ਹੋਗਿਆ ਸੀ ? ਕੀ ਮੈਂ ਬੇਹੋਸ਼ ਹੋਗਈ ਸੀ ? ਸ਼ਾਮ—(ਹੱਸਕੇ) ਵਾਹ ! ਇਕ ਵਾਰੀ ਅੱਖ ਮੀਟਨੀ ਬੇਹੋਸ਼ੀ ਹੁੰਦੀ ਹੈ। ਮੇਰੀ ਸਮਝ ਵਿਚ ਤਾਂ ਤੂੰ ਚਾਰ ਪਲ ਤੋਂ ਵਧੀਕ ਅੱਖ ਨਹੀਂ ਮੀਟੀ ਸੋ ਭੀ ਇਸ ਖੁਸ਼ਬੂ ਦੀ ਮਸਤੀ ਦਾ ਕਾਰਨ ਹੈ। ਨਾਗਰ–(ਮੁਸਕਰਾਕੇ) ਜੇ ਤੁਸੀਂ ਮਾਯਾ ਰਾਣੀ ਦੇ ਭਣਵੱਯੇ ਨ ਹੁੰਦੇ ਤਾਂ ਮੈਂ ਜਰੂਰ ਕੁਛ ਕਹਿੰਦੀ ਕਿਉਂਕਿ ਅਜੇਹੇ ਸਮੇਂ ਜਦ ਜਾਨ ਬਚਾਉਣ ਦੀ ਚਿੰਤਾ ਪਈ ਹੋਈ ਹੈ ਜੇਹਾ ਕਿ ਤੁਸੀਂ ਆਪ ਕਹਿ ਚੁੱਕੇ ਹੋ ਇਸ ਤਰਾਂ ਦਾ ਠੱਠਾ ਚੰਗਾ ਨਹੀਂ। ਹਛਾ ਹੁਣ ਮੈਂ ਚਿਠੀ ਪੜ੍ਹਦੀ ਹਾਂ ( ਚਿਠੀ ਪੜ੍ਹਕੇ ) ਵਾਹ ਜੀ ਵਾਹ ਇਸ ਵਿਚ ਤਾਂ ਨਿਰੀਆਂ ਬੁਝਾਰਤਾਂ ਹੀ ਹਨ ਮੈਨੂੰ ਤਾਂ ਕੁਛ ਸਮਝ ਨਹੀਂ ਆਈ ॥ ਸ਼ਾਮ-ਬਸ ਹੁਣ ਤਾਂ ਮੈਨੂੰ ਪੱਕਾ ਨਿਸਚਾ ਹੋਗਿਆ ਹੈ ਕਿ ਮਾਯਾਰਾਣੀ ਦਾ ਤੁਹਾਡੇ ਨਾਲ ਉਪਲਾ ਪ੍ਰੇਮ ਹੈ ਜੇ ਸੱਚਾ ਪ੍ਰੇਮ ਹੁੰਦਾ ਤਾਂ ਕੁਛ ਤਾਂ ਆਪਣਾ ਭੇਤ ਦਸਦੀ। ਜੇ ਆਪਣਾ ਭੇਤ ਦਸਿਆ ਹੁੰਦਾ ਤਾਂ ਕੀ ਇਸ ਚਿਠੀ ਦਾ ਭਾਵ ਤੂੰ ਨ ਮਸਝ ਸਕਦੀ?