(੪੯)
ਨਾਗਰ-ਠੀਕ ਹੈ ਮੈਨੂੰ ਭੀ ਏਹੋ ਨਿਸਚਾ ਹੈ, ਪਰ ਜਦ ਤੁਸੀ ਮੇਰੇ ਤੇ ਏਤਨੀ ਦਇਆ ਕਰਕੇ ਕਹਿ ਰਹੇ ਹੋ ਕਿ ਛੇਤੀ ਏਥੋਂ ਨਸ ਜਾਹ ਤਾਂ ਕ੍ਰਿਪਾ ਕਰਕੇ ਇਸਦਾ ਕਾਰਨ ਭੀ ਦਸ ਦੇਵੋ ਕਿਉਂਕਿ ਮੈਨੂੰ ਕੁਛ ਨਹੀਂ ਸੁਝਦਾ ਕਿ ਮੈਂ ਨੱਸਕੇ ਕਿਥੇ ਜਾਵਾਂ ਅਰ ਇਸ ਜਾਇਦਾਦ ਨੂੰ ਬਚਾਉਣ ਦਾ ਕੀ ਉਪਾਲਾ ਕਰਾਂ?
ਸ਼ਾਮ-ਇਸਦਾ ਉਤ ਮੈਂ ਕੀ ਦੇਵਾਂ? ਜੇ ਮੈਂ ਕੋਈ ਜੁਗਤ ਦਸਾਂ ਜਾਂ ਆਪਣੇ ਨਾਲ ਲੈ ਜਾਣ ਲਈ ਕਹਾਂ ਤਾਂ ਤੈਨੂੰ ਮੇਰੇ ਤੇ ਨਿਸਚਾ ਕਿਸਤਰਾਂ ਹੋਵੇਗਾ ਕਿਉਂਕਿ ਮੈਂ ਬਹੁਤ ਚਿਰ ਪਿਛੋਂ ਮਿਲਿਆ ਹਾਂ ਸੋ ਭੀ ਅਜੇਹੇ ਵੇਲੇ ਜਦ ਤੇਰਾ ਮਨ ਰਾਜਸੀ ਕੰਮਾਂ ਵਿੱਚ ਲਗਾ ਹੋਇਆ ਹੈ। ਹਾਂ ਮੈਂ ਤੈਨੂੰ ਇਹ ਦੱਸ ਦੇਂਦਾ ਹਾਂ ਕਿ ਰਾਜਾ ਗੋਪਾਲ ਸਿੰਘ ਦੇ ਲਿਖੇ ਅਨੁਸਾਰ ਮਹਾਰਾਜ ਕਾਂਸ਼ੀ ਇਸ ਮਕਾਨ ਨੂੰ ਆਪਣੇ ਕਬਜੇ ਵਿਚ ਕਰ ਲੈਣਗੇ, ਅਰ ਜੋ ਕੋਈ ਅੰਦਰ ਹੋਵੇਗਾ ਕੈਦ ਕਰ ਲਿਆ ਜਾਵੇਗਾ। ਰਾਜਾ ਗੋਪਾਲ ਸਿੰਘ ਨੇ ਸੁਣਿਆਂ ਹੈ ਕਿ ਮਾਯਾਰਾਣੀ ਏਥੇ ਰਹਿੰਦੀ ਹੈ। ਓਹ ਆਦਮੀ ਜੋ ਇਹ ਚਿਠੀ ਲੈਕੇ ਆਇਆ ਹੈ ਅਜੇ ਤਕ ਏਸ ਸ਼ਹਿਰ ਵਿੱਚ ਨਹੀਂ ਪਹੁੰਚਾ ਪਰ ਦਿਨ ਚੜ੍ਹਦਿਆਂ ਹੀ ਆ ਜਾਵੇਗਾ, (ਕੁਛ ਸੋਚਕੇ) ਹਾਇ! ਕੀ ਕਰਾਂ ਤੈਨੂੰ ਦੇਖਕੇ ਫੇਰ ਪੁਰਾਣਾ ਪ੍ਰੇਮ ਜਾਗ ਉਠਿਆ ਹੈ, ਹਛਾ ਜੇ ਤੂੰ ਚਾਹੇਂਗੀ ਤਾਂ ਮੈਂ ਤੇਰੀ ਸਹਾਇਤਾ ਕਰਾਂਗਾ।
ਨਾਗਰ—ਜੇ ਤੁਸੀਂ ਇਸ ਵੇਲੇ ਮੇਰੀ ਸਹਾਇਤਾ ਕਰੋਗੇ ਤਾਂ ਮੈਂ ਸਾਰੀ ਉਮਰ ਇਸਦਾ ਹਸਾਨ ਨਹੀਂ ਭੁੱਲਾਂਗੀ ਅਰ ਮੈਂ ਸੌਂਹ ਖਾਕੇ ਕਹਿੰਦੀ ਹਾਂ ਕਿ ਮੈਂ ਤੁਹਾਡੀ ਹੋਕੇ ਰਹਾਂਗੀ ਅਰ ਜੋ ਕਹੋਗੇ ਸੋ ਹੁਕਮ ਮੰਨਾਂਗੀ।