ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧

ਮੇਰਾ ਏਹੋ ਵਿਚਾਰ ਹੈ ਕਿ ਓਹ ਬੜੀ ਸ੍ਵਾਰਥਨ ਹੈ, ਦੂਸਰੇ ਨੂੰ ਫਸਾ ਕੇ ਕੰਮ ਕੱਢਣਾ ਅਰ ਆਪ ਵਖਰੀ ਰਹਿਣਾ ਓਹ ਚੰਗੀ ਤਰਾਂ ਜਾਣਦੀ ਹੈ। ਮੈਂ ਕੀ ਕਰਾਂ ਲਾਚਾਰ ਹਾਂ ਕਿ ਮੇਰੀ ਇਸਤ੍ਰੀ ਮਾਯਾਰਾਣੀ ਨੂੰ ਆਪਣੀ ਜਾਨ ਤੋਂ ਵਧੀਕ ਪ੍ਯਾਰੀ ਸਮਝਦੀ ਹੈ ਤੇ ਮੈਨੂੰ ਓਹ ਆਪਣੀ ਜਾਨ ਤੋਂ ਵਧੀਕ ਪ੍ਯਾਰੀ ਹੈ।

ਸ਼ਾਮ ਲਾਲ ਦੀਆਂ ਗੱਲਾਂ ਅਜਿਹੇ ਢੰਗਦੀਆਂ ਸਨ ਕਿ ਚਲਾਕ ਤੋਂ ਚਲਾਕ ਆਦਮੀ ਭੀ ਉਨਾਂ ਨੂੰ ਝੂਠੀਆਂ ਨਹੀਂ ਮੰਨ ਸਕਦਾ ਸੀ। ਨਾਗਰ ਨੂੰ ਉਸਦੀਆਂ ਗਲਾਂ ਤੇ ਭਰੋਸਾ ਹੋਗਿਆ ਅਰ ਓਹ ਅਪਣੇ ਕੁਛ ਸਿਪਾਹੀ ਨਾਲ ਲੈਕੇ ਰਾਜਾ ਗੋਪਾਲ ਸਿੰਘ ਦੇ ਭੇਜੇ ਹੋਏ ਆਦਮੀ ਨੂੰ ਫੜਨ ਵਾਸਤੇ ਤਿਆਰ ਹੋਗਈ ਫੇਰ ਉਸਨੇ ਬੜੇ ਮਾਨ ਨਾਲ ਤਲਿਸਮੀ ਖੰਜਰ ਵਲ ਨਿਗਾਹ ਮਾਰੀ, ਮਾਨੋਂ ਉਸਨੂੰ ਆਪਣੇ ਆਦਮੀਆਂ ਤੋਂ ਇਸਤੇ ਵਧੀਕ ਭਰੋਸਾ ਹੈ, ਪਰ ਇਹ ਪਤਾ ਨਹੀਂ ਕਿ ਇਹ ਬੜੀ ਸਫਾਈ ਨਾਲ ਵਟਾਇਆ ਗਿਆ ਹੈ।

ਨਾਗਰ ਨੇ ਅਪਣੀ ਸਮਝ ਵਿਚ ਬਹੁਤ ਕੁਛ ਕਹਿ ਸੁਣਕੇ ਸ਼ਾਮ ਲਾਲ ਨੂੰ ਆਪਣੇ ਨਾਲ ਜਾਣ ਤੇ ਤਿਆਰ ਕਰ ਲਿਆ ਅਰ ਆਪ ਇਕ ਅੱਧੀ ਘੜੀ ਦੀ ਛੁਟੀ ਲੈਕੇ ਉਸ ਕੋਠੜੀ ਵਿਚ ਚਲੀ ਗਈ ਜਿਸ ਵਿਚ ਪਰਦਾ ਸੀ ਅੱਧੀ ਘੜੀ ਪਿਛੋਂ ਬਾਹਰ ਆਕੇ ਬੋਲੀ:—ਹੁਣ ਮੈਂ ਤਿਆਰ ਹਾਂ ਚਲੋ ਇਸ ਵੇਲੇ ਨਾਗਰ ਓਸੇ ਪੋਸ਼ਾਕ ਵਿਚ ਸੀ ਪਰ ਹੁਣ ਇਕ ਚਦਰ ਉਸਦੇ ਹੱਥ ਵਿੱਚ ਸੀ ਜੋ ਓਹ ਆਪਣੇ ਆਪ ਨੂੰ ਸਿਰ ਤੋਂ ਪੈਰ ਤਕ ਢੱਕਣ ਵਾਸਤੇ ਲੈ ਆਈ ਸੀ।

ਸ਼ਾਮ ਲਾਲ ਨੂੰ ਨਾਲ ਲੈਕੇ ਨਾਗਰ ਹੇਠਾਂ ਉਤਰੀ ਅਰ