ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 10.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫)

ਵਿਚ ਬੈਠਕੇ ਲਹੂ ਨਾਲ ਲਿਖੀ ਹੋਈ ਪੋਥੀ (ਕਤ ਗ੍ਰੰਥ) ਪੜ੍ਹਨ ਲੱਗਾ ਜਦ ਓਹ ਚੰਗੀ ਤਰਾਂ ਸਮਝ ਵਿਚ ਆ ਗਈ ਤਾਂ ਪੋਥੀ ਸੰਭਾਲ ਕੇ ਓਥੇ ਹੀ ਲੰਮਾ ਪੈਕੇ ਸੋਚਣ ਲੱਗਾ ਜੋ ਹੁਣ ਕੀ ਕਰਨਾ ਚਾਹੀਦਾ ਹੈ।

ਇਸ ਬਾਗ਼ ਵਿਚ ਕੌ ਇੰਜੀਤ ਸਿੰਘ ਨੂੰ ਦੋ ਦਿਨ ਬੀਤ ਗਏ ਇੰਨੇ ਚਿਰ ਵਿਚ ਓਹ ਕੋਈ ਅਜੇਹਾ ਕੰਮ ਨ ਕਰ ਸਕਿਆ ਜਿਸ ਨਾਲ ਆਪਣੇ ਭਰਾ ਨੂੰ ਲੱਭਦਾ ਜਾਂ ਇਸ ਬਾਗ ਤੋਂ ਬਾਹਰ ਹੁੰਦਾ ਅਥਵਾ ਤਲਿਸਮ ਤੋੜਨ ਵਿਚ ਹੀ ਹਥ ਲਾਉਂਦਾ।ਹਾਂ ਇਨਾਂ ਦੋਹਾਂ ਦਿਨਾਂ ਵਿਚ ਉਸਨੇ ਉਸ ਲਹੂ ਲਿਖੀ ਪੋਥੀ ਨੂੰ ਚੰਗੀ ਤਰਾਂ ਪੜ੍ਹ ਲਿਆ ਅਰ ਉਸਦਾ ਭਾਵ ਮਨ ਵਿਚ ਪੱਕਾ ਕਰ ਲਿਆ ਮਾਨੋਂ ਹੁਣ ਉਸਨੂੰ ਪੋਥੀ ਦੀ ਕੋਈ ਲੋੜ ਹੀ ਨਹੀਂ ਸੀ । ਪੋਥੀ ਪੜ੍ਹਨ ਨਾਲ ਉਸਨੂੰ ਤਲਿਸਮ ਦਾ ਪੂਰਾ ੨ ਹਾਲ ਮਲੂਮ ਹੋ ਗਿਆ ਅਰ ਓਹ ਆਪਣੇ ਆਪਨੂੰ ਤਲਿਸਮ ਤੋੜਨ ਦੇ ਯੋਗ ਸਮਝਣ ਲੱਗ ਪਿਆ। ਖਾਣ ਪੀਣ ਲਈ ਓਥੇ ਫਲਾਂ ਤੇ ਪਾਣੀ ਦਾ ਘਾਟਾ ਨਹੀਂ ਸੀ।

ਤੀਸਰੇ ਦਿਨ ਦੁਪਹਿਰ ਵੇਲੇ ਕੁਛ ਕਾਰਰਵਾਈ ਕਰਨ ਲਈ ਕੌਰ ਇੰਜੀਤ ਸਿੰਘ ਮੰਦਰ ਵਿਚ ਉਸ ਬਘਿਆੜ ਦੀ ਮੂਰਤ ਕੋਲ ਗਿਆ ਜੋ ਥੜੇ ਤੇ ਬੈਠਾ ਹੋਇਆ ਸੀ ਏਥੇ ਓਸਨੂੰ ਬੜਾ ਜ਼ੋਰ ਲਾਉਣਾ ਪਿਆ । ਓਸਨੇ ਦੋਹਾਂ ਹੱਥਾਂ ਨਾਲ ਬਘਿਆੜ ਨੂੰ ਖੱਬੇ ਪਾਸੇ ਏਸਤਰਾਂ ਭੁਵਾਇਆ ਜਿਸ ਤਰਾਂ ਕੋਈ ਪੇਚ ਭੁਵਾਈਦਾ ਹੈ ਤਿੰਨ ਚੱਕਰ ਖਾਣ ਦੇ ਪਿਛੋਂ ਓਹ ਬਘਿਆੜ ਵਖਰਾ ਹੋਗਿਆ ਅਰ ਧਰਤੀ ਦੇ ਅੰਦਰੋਂ ਖੜਖੜਾਹਟ ਦੀ