ਤਰਾਂ ਤਲਾ ਦੀ ਸਫਾਈ ਹੋ ਸਕਦੀ ਹੈ ਓਹ ਭੀ ਢੰਗ ਦਸਿਆ ਜੋ ਅਸੀ ਪਿਛੇ ਦਸ ਆਏ ਹਾ
ਦੂਸਰਾ ਕਾਂਡ
ਸਵੇਰ ਦਾ ਵੇਲਾ ਹੈ ਸੂਰਜ ਨੇ ਨਿਕਲਕੇ ਪਹਾੜਾਂ ਦੀਆਂ ਚੋਟੀਆਂ ਨੂੰ ਸੁਨੈਹਰੀ ਰੰਗ ਦਿਤਾ ਹੈ, ਤਾਰਾ ਸਿੰਘ ਤੇ ਸ਼ਾਮ ਸੁੰਦਰ ਸਿੰਘ ਆਪਣੇ ਨਾਲ ਭੂਤਨਾਥ ਤੇ ਭਗਵਾਨੀ ਨੂੰ ਲਈ ਤਲਾਵਾਲੇ ਤਲਿਸਮੀ ਮਕਾਨ ਵਲ ਜਾ ਰਹੇ ਹਨ, ਭੂਤਨਾਥ ਤੇ ਭਗਵਾਨੀ ਸਿਰ ਨੀਵਾਂ ਪਾਈ ਕੁਛ ਸੋਚਦੇ ਤੁਰੇ ਜਾ ਰਹੇ ਹਨ ਭੂਤ ਨਾਥ ਦੇ ਚੇਹਰੇ ਤੇ ਉਦਾਸੀ ਤੇ ਭਗਵਾਨੀ ਦੇ ਮੂੰਹ ਤੇ ਮੁਰਦੇ ਹਾਣੀ ਵਰਤੀ ਹੋਈ ਹੈ, ਜੇ ਭੂਤਨਾਥ ਨੂੰ ਇਸ ਗਲ ਦਾ ਪਤਾ ਲਗ ਜਾਂਦਾ ਕਿ ਤਾਰ ਦੇ ਭਾਗਾਂ ਦੀ ਗੰਢ ਤੇਜ ਸਿੰਘ ਦੇ ਹਥ ਆਗਈ ਹੈ ਜਾਂ ਤਾਰਾ ਤੇ ਬਲਭੱਦ੍ਰ ਸਿੰਘ ਦਾ ਹਾਲ ਮਲੂਮ ਹੋਗਿਆ ਹੈ ਤਾਂ ਉਸਦੇ ਮੂੰਹ ਤੇ ਭੀ ਮਰਦੇ ਹਾਣੀ ਵਰਤੀ ਹੋਈ ਹੁੰਦੀ। ਓਹ ਤਾਂ ਏਹੋ ਸੋਚੀ ਬੈਠਾ ਸੀ ਕਿ ਤਾਰਾ ਆਪਣੇ ਪਿਓ ਨੂੰ ਨਹੀਂ ਪਛਾਣ ਸਕੇਗੀ। ਬਲਭੱਦ ਸਿੰਘ ਆਪਣੇ ਆਪਨੂੰ ਲੁਕਾਵੇ ਗਾ ਤੋਂ ਦੇਵੀ ਸਿੰਘ ਮੇਰੇ ਭੇਤਾਂ ਨੂੰ ਗੁਪਤ ਰਖਣ ਦਾ ਯਤਨ ਕਰੇ ਗਾ ਏਸੇ ਹੌਸਲੇ ਤੇ ਓਹ ਕਮਲਨੀ ਨੂੰ ਮਿਲਣ ਲਈ ਜਾ ਰਿਹਾ ਸੀ, ਥੋੜੇ ਚਿਰ ਵਿਚ ਇਹ ਲੋਕ ਮਕਾਨ ਦੇ ਪਾਸ ਪਹੁੰਚ ਗਏ, ਤਲਾ ਵਿਚ ਮਿਟੀ ਦੀ ਥਾਂ ਬੜਾ ਨਿਰਮਲ ਜਲ ਭਰਿਆ ਹੋਇਆ ਸੀ।ਜਦ ਇਹ ਲੋਕ ਮਕਾਨ ਦੇ ਪਾਸ ਪਹੁੰਚੇ ਤਾਂ ਅੰਦਰੋਂ ਭੈਰੋਂ ਸਿੰਘ ਤੇ ਦੇਵੀ ਸਿੰਘ ਦਿਸੇ, ਭੈਰੋਂ ਸਿੰਘ ਨੇ ਏਨਾਂ ਨੂੰ ਠਹਿਰਨ ਦੀ ਸੈਨਤ ਕੀਤੀ ਤੇ ਆਪ ਇਕ ਬੇੜੀ ਖੋਹਲ ਕੇ ਪਾਰ ਲੈ