ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 12.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੬ )



ਮਰਜੀ ਹੋਵੇ ਸੋ ਪੁਛ ਲਵੀਂ ਅਰ ਮੈਨੂੰ ਭੀ ਜੋ ਗਲਾਂ ਮਲੂਮ ਨਹੀਂ ਸੋ ਪੁਛ ਲਵਾਂਗਾ। (ਤੇਜ ਸਿੰਘ ਨੂੰ) ਜੇ ਇਸ ਵੇਲੇ ਕੋਈ ਜਰੂਰੀ ਕੰਮ ਨ ਹੋਵੇ ਤਾਂ ਪਹਿਲਾਂ ਓਹ ਚਿਠੀਆਂ ਪੜ੍ਹ ਲਵੋ।

ਤੇਜ ਸਿੰਘ ਹਾਂ ਹਾਂ, ਹੁਣ ਚਿੱਠੀਆਂ ਪੜ੍ਹ ਲਵਾਂਗਾ ਅਰ ਇਸ ਵੇਲੇ ਅਸੀਂ ਹਾਂ ਭੀ ਵੇਹਲੇ। ਹਾਂ ਤਾਰਾ ਸਿੰਘ ਨੂੰ ਕਛ ਕੰਮ ਨ ਹੋਵੇ ਤਾਂ ਪਹਿਲਾਂ ਉਹ ਚਿੱਠੀਆਂ ਪੜ੍ਹ ਲਵੋ।

ਤਾਰਾ-ਨਹੀਂ ਮੈਨੂੰ ਹੋਰ ਕੋਈ ਕੰਮ ਨਹੀਂ ਨਿਰਾ ਭਗਵਾਨੀ ਵਲੋਂ ਪੁਛਣਾ ਕਿ ਇਸਦੇ ਨਾਲ ਕੀ ਵਰਤਾਓ ਕੀਤਾ ਜਾਵੇ ?

ਤੇਜ-ਇਸਦਾ ਉੱਤਰ ਕਮਲਨੀ ਦੇ ਬਿਨਾਂ ਹੋਰ ਕੋਈ ਨਹੀਂ ਦੇ ਸਕਦਾ, ਇਹ ਕਹਿਕੇ ਉਸ ਨੇ ਕਮਲਨੀ ਵਲ ਦੇਖਯਾ।

ਕਮਲਨੀ-ਭਰ ਸਿੰਘ ਨੂੰ ਆਪ ਨੂੰ ਏਥੋਂ ਦਾ ਸਭ ਹਾਲ ਮਲੂਮ ਹੋ ਚੁਕਾ ਹੈ ਜੋ ਆਪ ਹੀ ਤਹਿਖਾਨੇ ਵਿਚ ਜਾਣ ਵੀ ਖੇਚਲ ਕਰੋ ।

ਭੈਰੋਂ ਸਿੰਘ ਬਹੁਤ ਅਛਾ ਕਹਿਕੇ ਉਠਿਆ ਅਰ ਭਗਵਾਨੀ ਨੂੰ ਵੀਣੀਂ ਤੋਂ ਫੜਕੇ ਬਾਹਰ ਲੈ ਗਿਆ, ਕਮਲਨੀ ਨੇ ਸ਼ਾਮ ਸੁੰਦਰ ਸਿੰਘ ਨੂੰ ਕਿਹਾ ਕਿ ਹੁਣ ਤੁਹਾਡਾ ਏਥੋਂ ਕੋਈ ਕੰਮ ਨਹੀਂ ਸੋ ਜਾਓ ਅਰ ਆਪਣੇ ਆਦਮੀ ਜੋ ਵੈਰੀ ਦੇ ਸਤਾਏ ਹੋਏ ਨਸ ਗਏ ਹਨ ਕਠੇ ਕਰੋ ਅਰ ਓਹਨਾਂ ਨੂੰ ਮੇਰੇ ਆ ਜਾਣ ਦੀ ਖਬਰ ਦੇਵੋ, ਬਸ ਜਾਓ ਹੁਣ ਠਹਿਰਨ ਦੀ ਕੋਈ ਲੋੜ ਨਹੀਂ।

ਸ਼ਾਮ ਸੁੰਦਰ ਸਿੰਘ ਚਾਹੁੰਦਾ ਸੀ ਕਿ ਏਥੇ ਠਹਿਰ ਕੇ ਅਚੰਭੇ ਭਰੀਆਂ ਗਲਾਂ ਸੁਣੇ ਅਰ ਭੂਤਨਾਥ ਤੇ ਬਲਭੱਦ੍ਰ ਸਿੰਘ ਦੀ ਅਨੋਖੀ ਕਹਾਣੀ ਦਾ ਪਤਾ ਕਰੋ ਕਿਉਂਕਿ ਬਲਭੱਦ ਸਿੰਘ