ਨੂੰ ਦੇਖਦਿਆਂ ਭੂਤਨਾਥ ਦੀ ਜੋ ਦਸ਼ਾ ਹੋਈ ਸੀ ਓਹ ਆਪਣੀ ਅੱਖੀਂ ਦੇਖ ਚੁਕਾ ਸੀ ਪਰ ਕਮਲਨੀ ਦਾ ਹੁਕਮ ਸੁਣਕੇ ਉਸਦਾ ਮਨ ਟੁਟ ਗਿਆ ਅਰ ਭੈੜੇ ਮਨ ਨਾਲ ਬਾਹਰ ਨੂੰ ਤੁਰ ਪਿਆ, ਕਮਲਨੀ ਦੀ ਸੈਨਤ ਨਾਲ ਦੇਵੀ ਸਿੰਘ ਉਸਨੂੰ ਬਾਹਰ ਛੱਡਣ ਚਲਾ ਗਿਆ। ਭੂਤਨਾਥ ਹੋਸ਼ ਵਿਚ ਆਕੇ ਚੁਪ ਚਾਪ ਤਲਾ ਦੀ ਪੌੜੀ ਤੇ ਬੈਠਾ ਹੋਇਆ ਸੀ, ਸ਼ਾਮ ਸੁੰਦਰ ਤੇ ਦੇਵੀ ਸਿੰਘ ਨੂੰ ਬਾਹਰ ਆਉਂਦੇ ਉਸਨੇ ਦੇਖਿਆ। ਦੇਵੀ ਸਿੰਘ ਨੂੰ ਆਉਂਦਿਆਂ ਦੇਖਕੇ ਓਹ ਉਠ ਖਲੋਤਾ ਅਰ ਪਾਸ ਜਾਕੇ ਉਸਦੀ ਵੀਣੀ ਫੜਕੇ ਬੋਲਿਆ-ਪਹਿਲਾਂ ਮੇਰੀ ਗਲ ਦਾ ਉੱਤਰ ਦੇ ਲਵੋ ਫੇਰ ਥੋਂ ਜਾਣਾ।
ਦੇਵੀ-ਬਹੁਤ ਹਛਾ ਮੈਂ ਤਿਆਰ ਹਾਂ ਜੋ ਪੁਛਣਾ ਹੋਵੇ ਜੌਂ ਪੁਛੋ, (ਸ਼ਾਮ ਸੁੰਦਰ ਨੂੰ) ਤੁਸੀਂ ਕਿਉਂ ਖੜੇ ਹੋ ਜੋ ਕੰਮ ਤੁਹਾਡੇ ਸੰਪਰਦ ਹੈ ਸੋ ਕਰੋ। ਦੇਵੀ ਸਿੰਘ ਦੀ ਗਲ ਸੁਣਕੇ ਸ਼ਾਮ ਸੁੰਦਰ ਨੂੰ ਬਹੁਤ ਦੁਖ ਹੋਇਆ ਅਰ ਓਹ ਮੂੰਹ ਬਣਾਕੇ ਚਲਾ ਦੇਵੀ-(ਭੂਤਨਾਥ ਨੂੰ) ਹੁਣ ਜੋ ਕਹਿਣਾ ਹੋਵੇ ਸੋ ਕਹੋ। ਭੂਤਨਾਬ-ਪਹਿਲਾਂ ਮੈਨੂੰ ਇਹ ਦਸੋ ਕਿ ਮੈਂਨੂੰ ਇਤਨੀ ਬੇਇੱਜ਼ਤੀ ਨਾਲ ਬਾਹਰ ਕਿਉਂ ਕੱਢਿਆ ਗਿਆ? ਦੇਵੀ-ਕੀ ਤੁਸੀਂ ਆਪ ਇਸਦੀ ਬਾਬਤ ਕੁਛ ਨਹੀਂ ਸੋਚ ਸਕਦੇ? ਭੂਤਨਾਬ-ਮੈਂ ਕੀ ਸੋਚ ਸਕਦਾ ਹਾਂ? ਹਾਂ ਇਹ ਜਾਣਦਾ ਹਾਂ ਕਿ ਸਭਨਾਂ ਦੀ ਨਜ਼ਰ ਮੇਰੇ ਤੇ ਘਿਣਾ ਵਾਲੀ ਪੈ ਰਹੀ ਸੀ ਹੋਰ ਮੈਨੂੰ ਕੀ ਪਤਾ।