ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 12.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਪਿਓ ਬਲ ਭੱਦ੍ਰ ਸਿੰਘ ਹੈ ਸਗੋਂ ਉਸਤੋਂ ਡਰਨ ਦਾ ਕੋਈ ਹੋਰ ਹੀ ਕਾਰਨ ਹੈ ਜਿਸ ਲਈ ਮੈਂ ਕਹਿ ਚੁਕਾ ਹਾਂ ਕਿ ਆਪ ਮੈਥੋਂ ਨ ਪੁਛੋਂ ਅਹ ਕੇ ਆਪ ਨੂੰ ਮਲੂਮ ਭੀ ਹੋਜਾਵੇ ਤਾਂ ਮੇਰੇ ਕਹੇ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਦਸੋਗੇ।

ਦੇਵੀ:-ਹਛਾ ਏਸ ਚੱਲ ਦਾ ਉੱਤਰ ਦੇਵੋ ਕਿ ਤੁਹਾਨੂੰ ਮਲੂੰਮ ਸੀ ਕਿ ਕਮਲਨੀ ਦਾ ਪਿਉ ਫਲਾਣੀ ਥਾਂ ਕੈਦ ਹੈ ਅਰ ਤਾਰਾ ਅਸਲ ਵਿਚ ਲਛਮੀ ਦੇਵੀ ਹੈ ਜੇਹਾ ਕਿ ਤੁਸੀਂ ਹੁਣ ਕਹਿ ਚੁਕੇ ਹੋ ਤਾਂ ਤੁਸਾਂ ਅਜ ਤੱਕ ਕਮਲਨੀ ਨੂੰ ਕਿਉਂ ਨਾ ਦਸਿਆ ਇਹ ਗੱਲ ਕਿਉਂ ਨਾ ਕਹੀ ਕਿ ਮਾਯਾਰਾਣੀ ਸਚਮੁਚ ਤੇਰੀ ਸਕੀ ਭੈਣ ਨਹੀਂ ਹੈ।

ਭੂਤ:— ਇਸਦਾ ਕਾਰਨ ਇਹ ਹੈ ਕਿ ਅਸਲੀ ਬਲਭੱਦ੍ਰ ਸਿੰਘ ਨੇ ਜੋ ਅਜੇ ਤਕ ਕੈਦ ਹੈ ਮੈਥੋਂ ਬਚਨ ਲੈ ਲਿਆ ਸੀ ਕਿ ਜਦ ਤਕ ਮੈਂ ਕੈਦੋਂ ਛੁਟ ਨ ਜਾਵਾਂ ਮੇਰੇ ਤੇ ਲਛਮੀ ਦੇਵੀ ਵਲੋਂ ਕੋਈ ਗੱਲ ਕਿਸੇ ਨੂੰ ਨ ਕਹੀਂ ਅਰ ਸਚੀ ਗੱਲ ਇਹ ਹੈ ਕਿ ਜੇ ਮੇਰੇ ਤੇ ਏਤਨੀ ਵਿਪਤਾ ਨਾ ਪੈਂਦੀ ਤਾਂ ਮੈਂ ਕਦੇ ਭੀ ਨਾ ਦਸਦਾ, ਮੈਨੂੰ ਇਸ ਗੱਲ ਦਾ ਬੜਾ ਹੀ ਦੁਖ ਹੈ ਕਿ ਮੈਂ ਤਾਂ ਹਰ ਵੇਲੇ ਜਾਨ ਤਲੀ ਤੇ ਰੱਖਕੇ ਤੁਸਾਂ, ਲੋਕਾਂ ਦਾ ਕੰਮ ਕਰਾਂ ਅਰ ਤੁਸੀ ਲੋਕ ਬਿਨਾਂ ਜਾਣੇ ਬੁਝੇ ਤੇ ਖੋਜ ਕੀਤੇ ਦੇ ਦੁਧ ਦੀ ਮਖੀ ਵਾਂਗ ਮੈਨੂੰ ਪਰੇ ਸੁਟ ਦੇਵੋ, ਕੀ ਧਰਮ ਨੇਕੀ ਤੇ ਲਿਹਾਜ ਏਸੇ ਨੂੰ ਆਖਦੇ ਹਨ? ਏਹੋ ਬਹਾਦਰੀ ਹੈ? ਅੰਤ ਨੂੰ ਮੇਰੇ ਤੇ ਦੋਸ਼ ਤਾਂ ਲਗ ਹੀ ਚੁਕਾ ਸੀ ਮੇਰੀਆਂ ਤੇ ਉਸ ਦੁਸ਼ਟ ਦੀਆਂ ਜੋ ਕਮਲਨੀ ਦਾ ਪਿਉ ਬਣਿਆ ਬੈਠਾ ਹੈ ਦੋ ਚਾਰ ਗਲਾਂ ਤਾਂ ਕਰਾ ਲੈਂਦੇ।