ਸਮਝਿਆ ਅਰ ਕੱਲਾ ਹੀ ਮਾਧਵੀ ਦੇ ਪਾਸ ਪਹੁੰਚਾ ਦੇਖਿਆ ਕਿ ਵਾਸਤਵ ਵਿਚ ਓਸੇ ਦੀ ਹੀ ਮੂਰਤ ਸਾਹਮਣੇ ਰਖੀ ਮਾਧਵੀ ਉਦਾਸ ਬੈਠੀ ਹੋਈ ਹੈ । 1
ਕੋਤਵਾਲ ਸਾਹਿਬ ਨੂੰ ਦੇਖਦਿਆਂ ਹੀ ਮਾਧਵੀ ਉਠ ਖਲੋਤੀ ਅਰੁ ਪਿਆਰ ਭਰੀ ਨਜ਼ਰ ਨਾਲ ਕੋਤਵਾਲ ਵਲ ਤਕਕ ‘ਬੋਲੀ:- “ਦੇਖੋ ਮੈਂ ਤੁਹਾਡੀ ਲਈ ਕੇਹੀ ਬੇਚੈਨ ਹੋ ਰਹੀ ਹਾਂ ਤੁਹਾਨੂੰ ਕੁਛ ਭੀ ਖਬਰ ਨਹੀਂ । ਕੋਤਵਾਲ-ਜੇ ਮੈਨੂੰ ਆਪਣੇ ਭਾਗਾਂ ਦੇ ਅਚਾਨਕ ਏਸ ਤਰਾਂ ਜਾਗ ਪੈਣ ਦੀ ਖਬਰ ਹੁੰਦੀ ਤਾਂ ਕੀ ਮੈਂ ਏਸੇ ਤਰਾਂ ਨਿਸਚਿੰਤ ਬੈਠਾ ਰਹਿੰਦਾ ? ਕਦੀ ਨਹੀਂ! ਮੈਂ ਤਾਂ ਆਪ ਹੀ ਦਿਨ ਰਾਤ ਤੁਹਾਡੇ ? ਮਿਲਣ ਦੀ ਆਸ਼ਾ ਵਿਚ ਆਪਣਾ ਲਹੂ ਸੁਕਾ ਰਿਹਾ ਸੀ।
ਅਧਵੀ-( ਹੱਥ ਨਾਲ ਸੈਨਤ ਕਰਕੇ ) ਦੇਖੋ ਏਹ ਦੋਵੇਂ ਆਦਮੀ ਬੜੇ ਬਦਮਾਸ਼ ਹਨ ਏਨਾਂ ਨੂੰ ਏਥੋਂ ਹਟਾ ਦੇਵੋ ਫੇਰ ਅਸੀਂ ਤੁਸੀ ਗੱਲਾਂ ਕਰਾਂਗੇ !, ਏਤਨਾਂ ਸੁਣਦਿਆਂ ਹੀ ਕੋਤਵਾਲ ਸਾਹਿਬ ਨੇ ਓਨਾਂ ਦੋਹਾਂ ਭਰਾਵਾਂ ਨੂੰ ਜੋ ਅਸਲ ਵਿਚ ਭੈਰੋਂ ਸਿੰਘ ਅਤੇ ਤਾਰਾ ਸਿੰਘ ਸਨ ਕੜਕਕੇ ਕਿਹਾ “ਤੁਸੀ ਦੋਵੇਂ ਹੁਣੇ ਏਥੋਂ ਦੌੜ ਜਾਓ ਨਹੀਂ ਟੋਟੇ ੨ ਕਰ ਦੇਵਾਂਗਾ”। ਤਾਂ
ਏਹ ਸੁਣਦਿਆਂ ਹੀ ਭੈਰੋਂ ਸਿੰਘ ਅਤੇ ਤਾਰਾ ਸਿੰਘ ਓਥੋਂ ਚਲੇ ਗਏ ਅਤੇ ਚਪਲਾ ਜੋ ਮਾਧਵੀ ਦੀ ਸੂਰਤ ਬਣੀ ਹੋਈ ਸੀ ਕੋਤਵਾਲ ਸਾਹਿਬ ਨੂੰ ਗੱਲਾਂ ਵਿਚ ਫਸਾਕੇ ਓਥੋਂ ਦੂਰ ਇਕ ਗੁਫਾ ਦੇ ਕੰਢੇ ਲੇਗਈ ਅਰ ਓਥੇ ਬੈਠਕੇ ਗੱਲਾਂ ਕਰਨ ਲੱਗੇ । ਚਪਲਾ ਮਾਧਵੀ ਦੀ ਸੂਰਤ ਤਾਂ ਬਣੀ ਪਰ ਂ ਓਸ ਦੀ ਅਤੇ ਮਾਧਵੀ ਦੀ ਉਮਰ ਵਿਚ ਬੜਾ ਫਰਕ ਸੀ, ਕੋਤਵਾਲ ਭੀ ਬੜਾ ਹੀ CC-0. Kashmir Research Institute. Digitized by eGangotri