ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 2.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਤਾ ਨਹੀਂ ਜੋ ਕਦ ਤਕ ਆਪ ਦੀ ਸੂਰਤ,,,,,ਇਸ ਤੋਂ ਵਧੀਕ ਕਿਸ਼ੋਰੀ ਕੁਛ ਨ ਕਹਿ ਸਕੀ ਅਰ ਵਿਲਕ ਕ ਕੇ ਰੋਣ ਲਗ ਪਈ। ਇੰਜੀਤ ਸਿੰਘ ਜੀ ਭੀ ਰੋ ਰਹੇ ਸਨ ਛੇਕੜ ਓਨਾਂ ਨੇ ਕਿਸ਼ੋਰੀ ਨੂੰ ਉਠਾਇਆ ਅਰ ਦੋਹਾਂ ਹੱਥਾਂ ਨਾਲ ਓਸਨੂੰ ਫੜਕੇ ਬੋਲੇ-

“ਹਾਇ ! ਮੈਨੂੰ ਕਦ ਆਸ਼ਾ ਸੀ ਕਿ ਤੈਨੂੰ ਏਥੇ ਦੇਖਾਂਗਾ ਮੇਰੇ ਜੀਵਣ ਵਿਚ ਅੱਜ ਦੀ ਖੁਸ਼ੀ ਭੀ ਯਾਦ ਰਖਣ ਦੇ ਯੋਗ ਹੋਵੇਗੀ ਕਿ ਵੈਰੀਆਂ ਨੇ ਤੈਨੂੰ ਬਹੁਤ ਹੀ ਕਸ਼ਟ ਦਿੱਤਾ ਹੈ ।

ਕਿਸ਼ੋਰੀ-ਬਸ ਹੁਣ ਹੋਰ ਮੇਰੀ ਕੋਈ ਵਾਸ਼ਨਾਂ ਨਹੀਂ ਇੰਸ ਤੋਂ ਮੈਂ ਏਹੋ ਮੰਗਦੀ ਸਾਂ ਕਿ ਇਕ ਦਿਨ ਆਪ ਨੂੰ ਆਪਨੇ ਪਾਸ ਬੈਠਾ ਦੇਖਾਂ ਸੋ ਅੱਜ ਮੁਰਾਦ ਪੂਰੀ ਹੋਗਈ ਹੁਣ ਭਾਵੇਂ ਮਾਧਵੀ ਮੈਨੂੰ ਮਾਰ ਭੀ ਸੁੱਟੇ ਤਾਂ ਮੈਂ ਖੁਸ਼ੀ ਨਾਲ ਮਰਨ ਨੂੰ ਤਿਆਰ ਹਾਂ।

ਇੰਦ੍ਰੀਤ-ਜਿਤਨਾ ਚਿਰ ਮੇਰੇ ਸ਼ਰੀਰ ਵਿਚ ਜਾਨ ਹੈ ਕਿਸਦੀ ਮਜਾਲ ਹੈ ਜੋ ਤੈਨੂੰ ਦੁਖ ਦੇਵੇ, ਹੁਣ ਤਾਂ ਕਿਸੇਤਰਾਂ ਏਸ ਸੁਰੰਗ ਦੀ ਕੁੰਜੀ ਮੇਰੇ ਹੱਥ ਲੱਗ ਹੀ ਗਈ ਹੈ ਜਿਸ ਨਾਲ ਸਾਨੂੰ ਦੋਹਾਂ ਨੂੰ ਸਮਝਨਾ ਚਾਹੀਦਾ ਹੈ ਕਿ ਏਸ ਕੈਦ ਤੋਂ ਛੁੱਟੀ ਮਿਲ ਗਈ ਹਛਾ ਜੇ ਜੀਊਂਦਾ ਰਿਹਾ ਤਾਂ ਮਾਧਵੀ ਨਾਲ ਸਿੱਝ ਹੀ ਲਵਾਂਗਾ ਜਾਂਦੀ ਕਿੱਥੇ ਹੈ

ਏਨਾਂ ਦੋਹਾਂ ਨੂੰ ਅਚਾਨਕ ਇਸਤਰਾਂ ਦੇ ਮਿਲਾਪ ਨਾਲ ਜਿਤਨੀ ਖੁਸ਼ੀ ਹੋਈ ਓਹ ਓਹੋ ਹੀ ਜਾਣਦੇ ਹੋਣਗੇ, ਦੀਨ ਦੁਨੀਆਂ ਦੀ ਯੁੱਧ ਭੁਲ ਗਏ ਏਹ ਯਾਦ ਹੀ ਨ ਰਿਹਾ ਕਿ ਅਸੀ ਕਿਥੇ ਜਾਨ ਵਾਲੇ ਸਾਂ, ਕਿਥੇ ਹਾਂ, ਕੀ ਕਢ ਰਹੇ ਹਾਂ ਅਰ ਕੀ ਕਰਨਾ ਚਾਹੀਦਾ ਹੈ । ਪਰ ਏਹ ਖੁਸ਼ੀ ਬਹੁਤ ਹੀ ਥੋੜੇ ਚਿਰ ਵਾਸਤੇ ਸੀ ਕਿਉਂਕਿ ਓਸੇ ਵੇਲੇ ਹਥ ਵਿਚ ਮੋਮਵਟੀ ਲਈ ਇਕ ਇਸਤ੍ਰੀ ਓਸੇ ਪਾਏ ਆਉਂਦੀ ਨਜ਼ਰ ਪਈ ਜਿੱਧਰ ਇੰਦਜੀਤ ਸਿੰਘ ਜੀ ਜਾਣ ਵਾਲੇ