ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਦੇਵੀ ਸਿੰਘ ਤੇ ਭੂਤਨਾਥ ਓਹਨਾਂ ਦੋਹਾਂ ਨਕਾਬਪੋਸ਼ਾਂ ਦੇ ਸਾਹਮਣੇ ਜਾ ਖਲੋਤੇ ਤਾਂ ਓਨ੍ਹਾਂ ਦੋਵਾਂ ਵਿੱਚੋਂ ਇਕ ਨੇ ਆਪਣੇ ਆਦਮੀਆਂ ਨੂੰ ਪੁੱਛਿਆ ਇਹ ਦੋਵੇਂ ਜਿੰਨਾਂ ਨੂੰ ਤੁਸੀ ਫੜਕੇ ਲਿਆਏ ਹੋ ਕੌਣ ਹਨ?

ਇਕ-ਜੀ ਇਨ੍ਹਾਂ ਵਿੱਚੋਂ ਇਕ ਤਾਂ (ਹੱਥ ਦੀ ਸੈਨਤ ਕਰ ਕੇ) ਰਾਜਾ ਬੀਰਥ ਸਿੰਘ ਦਾ ਏਯਾਰ ਦੇਵੀ ਸਿੰਘ ਹੈ, ਅਰ ਏਹ ਓਹ ਪ੍ਰਸਿੱਧ ਭੂਤਨਾਥ ਹੈ ਜਿਸਦਾ ਮੁਕੱਦਮਾ ਅੱਜ ਕੱਲ ਰਾਜਾ ਬੀਰੇਂਦ੍ਰ ਸਿੰਘ ਦੇ ਦਰਬਾਰ ਵਿਚ ਪੇਸ਼ ਹੈ।

ਨਕਾਬਪੋਸ਼- (ਹੈਰਾਨੀ ਨਾਲ) ਹਲਾ। ਹੱਛਾ ਇਹ ਦੋਵੇਂ ਏਥੇ ਕਿਉਂ ਆਏ ਹਨ ? ਅਪਣੀ ਮਰਜ਼ੀ ਨਾਲ ਆਏ ਹਨ ਕਿ ਤੁਸੀਂ ਬਦੋਬਦੀ ਫੜ ਲਿਆਏ ਹੋ?

ਓਹ ਆਦਮੀ ਇਸ ਅਹਾਤੇ ਦੇ ਅੰਦਰ ਇਹ ਆਪਣੀ ਮਰਜ਼ੀ ਅਨੁਸਾਰ ਆਏ ਸਨ ਪਰ ਏਥੋਂ ਤੱਕ ਆਸੀ ਫੜ ਕੇ ਲਿਆਏ ਹਾਂ।

ਨਕਾਬਪੋਸ਼ - (ਜ਼ਰਾ ਕਰੜੀ ਆਵਾਜ਼ ਨਾਲ) ਫੜਨ ਦੀ ਕੀ ਲੋੜ ਸੀ? ਕਿਸ ਤਰਾਂ ਮਲੂਮ ਹੋਇਆ ਕਿ ਇਹ ਭੈੜੀ ਨੀਯਤ ਨਾਲ ਏਥੇ ਆਏ ਹਨ ? ਕੀ ਇਨਾਂ ਦੋਹਾਂ ਨੇ ਤੁਹਾਡੇ ਨਲ ਕੋਈ ਹੁੱਜਤ ਕੀਤੀ ਹੈ? ਓਹੋ ਆਦਮੀ ਵੀ ਹੱਜਤ ਤਾਂ ਕਿਸੇ ਨੇ ਨਹੀਂ ਕੀਤੀ ਪਰ ਲੁਕ ਲੁਕ ਕੇ ਆਉਣ ਤੇ ਬਿਛਾਂ ਦੇ ਓਹਲੇ ਹੋ ਹੋ ਕੇ ਵੇਖਣ ਤੋਂ ਮਲੂਮ ਹੋਇਆ ਕਿ ਇਨ੍ਹਾਂ ਦਾ ਮਨ ਸਾਫ ਨਹੀਂ ਹੈ, ਇਸ ਲਈ ਕਾਬੂ ਕੀਤਾ ਗਿਆ। ਨਕਾਬਪੋਸ਼ ਏਤਨੇ ਬੜੇ ਪ੍ਤਾਪੀ ਰਾਜਾ ਬੀਰੇਂਦ੍ਰ ਸਿੰਘ ਦੇ ਨਾਮੀ ਏਯਾਰ ਨਾਲ ਏਤਨੀ ਥੋੜੀ ਜੇਹੀ ਗੱਲ ਤੇ Digized by eGange