ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੯)


ਭੇਤ ਖੋਹਣ ਤੋਂ ਨਾਂਹ ਕਰ ਦਿਤੀ ਹੈ, ਪਰ ਆਖ ਦਿਤਾ ਹੈ ਕਿ ਕੁਝ ਦਿਨ ਹੋਰ ਧੀਰਜ ਕਰੋ ਫੇਰ ਆਪ ਤੋਂ ਆਪ ਸਾਡਾ ਭੇਤ ਖੁੱਲ ਜਾਵੇਗਾ । ਹੁਣ ਦਸ ਜੋ ਤੂੰ ਚੀਜ਼ ਜੋ ਭਰੇ ਕਹਿਣ ਤੇ ਆਪਣਾ ਭੇਤ

ਭਾਵੇਂ ਨਕਾਬ ਪੇਸ਼ ਦੀ ਸਾੜਵੀਂ ਗੱਲ ਸੁਣਕੇ ਭੂਤਨਾਥ ਨੂੰ ਬੜਾ ਹੀ ਕ੍ਰੋਧ ਆਯਾ ਪਰ ਕ੍ਰੋਧ ਕਰਨ ਦਾ ਸਮਾਂ ਨ ਵ ਅਕੇ ਚੁਪ ਹੋਇਆ ਅਰ ਨਰਮੀ ਨਾਲ ਗੱਲਾਂ ਕਰਨ ਲੱਗ ਪਿਆ

ਭੂਤ-ਆਪ ਦਾ ਕਹਿਣਾ ਠੀਕ ਹੈ, ਮੈਂ ਭੀ ਇਸ ਹੱਲ ਨੂੰ ਚੰਗੀ ਤਰਾਂ ਸਮਝਦਾ ਹਾਂ, ਪਰ ਮੈਂ ਉਨ੍ਹਾਂ ਭੇਤਾਂ ਨੂੰ ਨਹੀਂ ਬੋਲਣਾ ਚਾਹੀਦਾ ਜਿਨਾਂ ਨੂੰ ਸਾਂਝੇ ਮਹਾਰਾਜ ਜਾਨਣਾ ਚਾਹੁੰਦੇ ਹਨ, ਮੈਂ ਤਾਂ ਦੋ ਚਾਰ ਸਾਲ ਗੱਲਾਂ ਆਪ ਤੋਂ ਪੁੱਛਣਾ ਚਾਹੁੰਦਾ ਹਾਂ, ਜਿਨ੍ਹਾਂ ਦਾ ਉੱਤਰ ਦੇਣ ਨਾਲ ਨ ਤਾਂ ਆਪ ਦਾ ਭੇਤ ਹੀ ਖੁਲਦਾ ਹੈ ਤੇ ਨ ਆਪ ਦਾ ਕੋਈ ਫਰਕ ਹੀ ਹੈ, ਇਸਦੇ ਨਾਲ ਹੀ ਮੈਂ ਪ੍ਰਣ ਕਰਦਾ ਹਾਂ ਕਿ ਆਪ ਜੋ ਕੁਛ ਗੱਲਾਂ ਮੈਨੂੰ ਦਸੋਗੇ ਉਹ ਕਿਸੇ ਨੂੰ ਨਹੀਂ ਦਸਾਂਗਾ ਜਦ ਤੱਕ ਕਿ ਆਪ ਆਪਣਾ ਭੇਤ ਪ੍ਰਗਟ ਨਹੀਂ ਕਰੋਗੇ।

ਨਕਾਬ-(ਕੁਛ ਸੋਚ ਕੇ) ਹੱਛਾ ਪੁੱਛੋ ਕੀ ਪੁਛਦੇ ਹੋ?

ਭੂਤ-ਪਹਿਲੀ ਗੱਲ ਇਹ ਹੈ ਕਿ ਦੇਵੀ ਸਿੰਘ ਦੇ ਨਾਲ ਮੈਂ ਆਪ ਦੇ ਮਕਾਨ ਵਿੱਚ ਗਿਆ ਸੀ । ਆਪ ਨੂੰ ਮਲੂਮ ਹੈ

ਨਕਾਬ-ਹਾਂ ਮੈਨੂੰ ਪਤਾ ਹੈ।


ਭੂਤ-ਦੂਸਰੀ ਗੱਲ ਇਹ ਕਿ ਉਥੇ ਮੈਂ ਆਪਣੇ