ਤੁਹਾਨੂੰ ਅਜੇਹਾ ਵਰਤਾਉ ਕਰਨਾ ਉਚਿਤ ਨਹੀਂ ਸੀ, ਸ਼ਾਇਦ ਇਹ ਸਾਨੂੰ ਮਿਲਣ ਹੀ ਆਏ ਹੋਣ? ਹਾਂ ਜੇ ਨਿਰਾ ਭੂਤਨਾਥ ਨਾਲ ਅਜੇਹਾ ਵਰਤਾਓ ਕੀਤਾ ਜਾਂਦਾ ਤਾਂ ਕੋਈ ਰੰਜ ਦੀ ਗੱਲ ਨਹੀਂ ਸੀ।
ਭਾਵੇਂ ਨਕਾਬਪੋਸ਼ ਦੀ ਛੇਕੜਲੀ ਗੱਲ ਭੂਤਨਾਥ ਨੂੰ ਬੜੀ ਭੈਕੀ ਮਲੂਮ ਹੋਈ ਪਰ ਕੀ ਕਰ ਸੱਕਦਾ ਸੀ। ਨਾਲ ਹੀ ਓਹ ਇਹ ਭੀ ਦੇਖ ਰਿਹਾ ਸੀ ਕਿ ਨਕਾਬਪੋਸ ਭਲਮਨਸਾਈ ਤੇ ਸੱਭਯਤਾ ਨਾਲ ਗੱਲਾਂ ਕਰ ਰਿਹਾ ਹੈ ਕਿਸ ਦੀ ਆਸ਼ਾ ਏਥੇ ਆਉਣ ਤੋਂ ਪਹਿਲਾਂ ਨਹੀਂ ਸੀ। ਸੋ ਜਦ ਨਕਾਬ ਪੋਸ਼ ਆਪਣੀ ਗੱਲ ਪੂਰੀ ਕਰ ਚੁੱਕਾ ਤਾਂ ਉਸ ਦੇ ਨੌਕਰ ਦੇ ਕੁੱਝ ਬੋਲਣ ਤੋਂ ਪਹਿਲਾਂ ਭੂਤ ਨਾਥ ਬੋਲ ਉਠਿਆ:-
ਕ੍ਰਿਪਾ ਨਿਧਾਨ | ਅਸੀਂ ਲੋਕ ਏਥੇ ਕਿਸੇ ਖੋਟੀ ਵਿਚਾਰ ਨਾਲ ਨਹੀਂ ਆਏ, ਨ ਤਾਂ ਚੋਰੀ ਕਰਨ ਦੀ ਸਲਾਹ ਸੀ ਤੇ ਨ ਕਿਸੇ ਨੂੰ ਦੁਖ ਦੇਣ ਦੀ । ਮੈਂ ਤਾਂ ਆਪਣੀ ਇਸਤ੍ਰੀ ਦਾ ਪਤਾ ਲੈਣ ਲਈ ਏਥੇ ਆਯਾ ਹਾਂ, ਕਿਉਂਕਿ ਮੇਰੇ ਸੂਹੀਆਂ ਨੇ ਮੈਨੂੰ ਉਸ ਦੇ ਏਥੇ ਹੋਣ ਦਾ ਪਤਾ ਦਿੱਤਾ ਸੀ।
ਨਕਾਬਪੋਸ਼-(ਮੁਸਕ੍ਰਾਕੇ) ਸ਼ਾਇਦ ਏਹੋ ਗੱਲ ਹੋਵੇ, ਪਰ ਮੇਰੀ ਸੋਚ ਕੁਛ ਹੋਰ ਹੀ ਹੈ, ਮੇਰਾ ਮਨ ਏਹੋ ਕਹਿ ਰਿਹਾ ਹੈ ਕਿ ਤੁਸੀਂ ਲੋਕ ਓਨ੍ਹਾਂ ਦੋਹਾਂ ਨਕਾਬਪੋਸ਼ਾਂ ਦਾ ਅਸਲ ਹਾਲ ਜਾਣਨ ਲਈ ਏਥੇ ਆਏ ਹੋ ਰਾਜਾ ਸਾਹਿਬ ਦੇ ਦਰਬਾਰ ਵਿੱਚ ਜਾਕੇ ਆਪਣੇ ਵਚਿਤ ਕੰਮਾਂ ਨਾਲ ਸਭਨਾਂ ਨੂੰ ਹੈਰਾਨੀ ਵਿੱਚ ਪਾ ਰਹੇ ਹਨ, ਪਰ ਇਸ ਦੇ ਨਾਲ ਹੀ ਇਹ ਭੀ ਸਮਝ ਲਵੋ ਕਿ ਇਹ ਮਕਾਨ