ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੦ )

ਓਨ੍ਹਾਂ ਨਕਾਬਪੋਸ਼ਾਂ ਦਾ ਨਹੀਂ ਹੈ ਸਗੋਂ ਸਾਡਾ ਹੈ, ਉਨ੍ਹਾਂ ਦੇ ਮਕਾਨ ਵਿੱਚ ਜਾਣ ਦਾ ਰਸਤਾ ਤੁਸੀ ਉਸ ਸੁਰੰਗ ਦੇ ਅੰਦਰ ਛੱਡ ਆਏ ਹੋ ਜਿਸ ਨੂੰ ਲੰਘਕੇ ਏਥੇ ਆਏ ਹੋ, ਸਾਡੇ ਤੇ ਓਨਾਂ ਦੇ ਮਕਾਨ ਦਾ ਰਸਤਾ ਬਾਹਰੋਂ ਤਾਂ ਇਕੋ ਹੈ ਪਰ ਸੁਰੰਗ ਦੇ ਅੰਦਰ ਜਾਕੇ ਦੋ ਹੋ ਗਿਆ ਹੈ । ਹਛਾ ਜੋ ਕੁਝ ਹੋਯਾ ਸੋ ਹੋਯਾ, ਅਸੀਂ ਇਸ ਵੇਲੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਨ ਤੁਹਾਨੂੰ ਕੁਛ ਦੁਖ ਹੀ ਦੇਣਾ ਚਾਹੁੰਦੇ ਹਾਂ, ਸਗੋਂ ਤੁਹਾਨੂੰ ਆਪਣਾ ਪਚਣਾ ਸਮਝ ਆਖਦੇ ਹਾਂ ਕਿ ਜੇ ਹੁਣ ਤੁਸੀਂ ਆ ਹੀ ਗਏ ਹੋ ਤਾਂ ਰਾਤ ਭਰ ਕੁਟੀਆ ਵਿੱਚ ਵਿਸਰਾਮ ਕਰੋ, ਸਵੇਰ ਜਿਥੇ ਇੱਛਾ ਹੋਵੇ ਚਲੇ ਜਾਣਾ(ਗੱਦੀ ਤੋਂ ਹੇਠਾਂ ਬੈਠੇ ਹੋਏ ਇੱਕ ਨਕਾਬ ਪੋਸ਼ ਵੱਲ ਦੇਖਕੇ) ਇਹ ਕੰਮ ਤੁਹਾਡੇ ਸਪੁਰਦ ਕੀਤਾ ਜਾਂਦਾ ਹੈ, ਹੁਣ ਇਨਾਂ ਨੂੰ ਅੰਨ ਪਾਣੀ ਖਵਾਕੇ ਉੱਪਰ ਚੁਬਾਰੇ ਵਿੱਚ ਸੌਣ ਲਈ ਥਾਂ ਦੇਵੋ ਤੇ ਸਵੇਰੇ ਖੋਹ ਦੇ ਬਾਹਰ ਪੁਲਾ ਦੇਵੋ।

ਇਹ ਕਹਿਕੇ ਉਹ ਨਕਾਬਪੋਸ਼ ਉੱਠ ਖਲੋਤਾ, ਨਾਲ ਹੀ ਓਸ ਦਾ ਸਾਥੀ ਭੀ ਜਾਣ ਲਈ ਤਿਆਰ ਹੋ ਗਿਆ,ਜਿਸ ਥਾਂ ਇਨਾਂ ਨਕਾਬਪੋਸ਼ਾਂ ਦੀ ਗਦੀ ਲੱਗੀ ਹੋਈ ਸੀ ਉਸ ਦੇ ਪਿਛੇ ਹੀ ਇੱਕ ਬੂਹਾ ਸੀ ਜਿਸ ਤੇ ਪਰਦਾ ਲਟਕਿਆ ਹੋਯਾ ਸੀ।ਦੋਵੇਂ ਨਕਾਬਪੋਸ਼ ਪਰਦਾ ਚੁੱਕਕੇ ਅੰਦਰ ਚਲੇ ਗਏ ਤੇ ਇਹ ਛੋਟਾ ਸ਼ੇਹਾ ਦਰਬਾਰ ਸਮਾਪਤ ਹੋਇਆ। ਗੱਦੀ ਦੇ ਹੇਠਾਂ ਬੈਠਣ ਵਾਲੇ ਭੀ ਉਠ ਖਲੋਤੇ, ਓਹ ਆਦਮੀ ਜਿਸ ਨੂੰ ਇਨ੍ਹਾਂ ਦੀ ਪਾਹੁਣਾ ਚਾਰੀ ਦਾ ਭਾਰ ਸੌਂਪਿਆ ਗਿਆ ਸੀ,ਭੂਤਨਾਥ ਤੇ ਦੇਵੀ ਸਿੰਘ ਵੱਲ ਦੇਖਕੇ ਬੋਲਿਆ ਆਪ ਕ੍ਰਿਪਾ ਕਰਕੇ ਮੇਰੇ