ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੨੧
ਅਰ ਫੇਰ ਉਸ ਦੇ ਮੋਢੇ ਤੋਂ ਚੜ੍ਹਕੇ ਹਾਂਡੀ ਜਗਾਈ ਤੇ ਆਪਣੀ ਮੋਮਵੱਟੀ ਬੁਝਾਕੇ ਰੱਖ ਲਈ ਅਰ ਛੇਤੀ ਨਾਲ ਦੋਵੇਂ ਮੰਜੀਆਂ ਲਾਹਕੇ ਉਸੇਬਾਂ ਡਾਹਕੇ ਵਿਛਾ ਦਿੱਤੀਆਂ ਤੇ ਇੱਕ ਮੰਜੀ ਤੇ ਭੂਤਨਾਥ ਨੂੰ ਲੰਮਾ ਪਾਕੇ ਢਿੱਡ ਪੀੜ ਦਾ ਬਹਾਨਾ ਕਰਾਕੇ ਹਾਇ ਹਾਇ ਕਰਨ ਲਈ ਕਹਿਕੇ ਆਪ ਉਸ ਦੇ ਸਿਰਹਾਨੇ ਬੈਠ ਗਿਆ। ਏਤਨੇ ਚਿਰ ਨੂੰ ਕਮਰੇ ਦਾ ਬੂਹਾ ਖੁਲ੍ਹਾ ਤੇ ਤਿੰਨ ਚਾਰ ਨਕਾਬਪੋਸ਼ ਆਦਮੀ ਅੰਦਰ ਆਉਂਦੇ ਨਜ਼ਰ ਪਏ ।
ਉਨ੍ਹਾਂ ਆਦਮੀਆਂ ਨੇ ਪਹਿਲਾਂ ਧਿਆਨ ਨਾਲ ਕਮਰੇ ਦੇ ਅੰਦਰ ਦਾ ਹਾਲ ਦੇਖਿਆ,ਫਰ ਇੱਕ ਨੇ ਅਗੇ ਹੋਕੇ ਦੇਵੀ ਸਿੰਘ ਤੋਂ ਪੁੱਛਿਆ ਕਿਓਂ ਅਜੇ ਤੱਕ ਤੁਸੀ ਜਾਗ ਹੀ ਰਹੇ ਹੋ ?
ਦੇਵੀ-ਹਾਂ (ਭੂਤਨਾਥ ਵੱਲ ਸੈਨਤ ਕਰਕੇ) ਇਸ ਨੂੰ ਢਿੱਡ ਪੀੜ ਹੋ ਰਹੀ ਹੈ ਤਾਂ ਬੜਾ ਕਸ਼ਟ ਹੋ ਰਿਹਾ ਹੈ ਕਦੀ ਕਦੀ ਪੀੜ ਦੇ ਜ਼ੋਰ ਨਾਲ ਚੀਕਾਂ ਮਾਰਨ ਲੱਗ ਜਾਂਦਾ ਹੈ।
ਨਕਾਬ ਪੇਸ਼-(ਭੂਤ ਨਾਥ ਵੱਲ ਦੇਖ ਕੇ) ਅੱਜ ਏਥੇ ਆਕੇ ਤਾਂ ਕੁਛ ਖਾਧਾ ਪੀਤਾ ਭੀ ਨਹੀਂ ।
ਦੇਵੀ-ਜੀ ਹਾਂ ਕੁਛ ਅਗੇ ਹੀ ਰੜਕ ਹੋਵੇਗੀ ।
ਨਕਾਬਪੋਸ਼-ਫੇਰ ਕੁਛ ਔਸ਼ਦੀ ਆਦਿਕ ਦਾ ਪ੍ਰਬੰਧ ਕੀਤਾ ਜਾਵੇ?