ਦੇਵੀ-ਹੱਛਾ ਕੋਈ ਚਿੰਤਾ ਨਹੀਂ ਜੋ ਹੋਵੇਗਾ ਦੇਖਿਆ ਜਾਵੇਗਾ ਤੂੰ ਹੁਣੇ ਕਿਉਂ ਘਬਰਾ ਰਿਹਾ ਹੈਂ ।
ਭੂਤ-ਜੇ ਉਹ ਸੰਦੂਕੜੀ ਮੈਨੂੰ ਮਿਲ ਜਾਵੇ ਅਰ ਖੁਲ੍ਹਣ ਤੱਕ ਸਮਾਨ ਆਵੇ ਤਾਂ ....
ਦੇਵੀ-ਮੈਂ ਉਹ ਸੰਦੂਕੜੀ ਤੈਨੂੰ ਲੈ ਦੇਵਾਂਗਾ ਖੋਲਣ ਨਹੀਂ ਦੇਵਾਂਗਾ।
ਭੂਤ-ਪ੍ਰਸੰਨਤਾ ਨਾਲ ਦੇਵੀ ਸਿੰਘ ਦਾ ਹੱਥ ਫੜ ਕੇ) ਜੋ ਇਹ ਗੱਲ ਹੋ ਜਾਵੇ ਤਾਂ ਹੋਰ ਕੀ ਚਾਹੀਦਾ ਹੈ।
ਦੇਵੀ-ਏਸੇ ਤਰਾਂ ਹੋਵੇਗਾ, ਹੱਛਾ ਹੁਣ ਇਹ ਸੋਚਣਾ ਚਾਹੀਦਾ ਹੈ ਕਿ ਹੁਣ ਸਾਨੂੰਕੀ ਕਰਨਾ ਚਾਹੀਏ? ਮੈਂ ਸਮਝਦਾ ਹਾਂ ਕਿ ਦਿਨ ਚੜ੍ਹਦਿਆਂ ਹੀ ਸਾਨੂੰ ਏਥੋਂ ਬਾਹਰ ਕਢ ਦਿਤਾ ਜਾਵੇਗਾ।
ਭੂਤ-ਮੈਂ ਭੀ ਏਹੋ ਸੋਚਦਾ ਹਾਂ,ਪਰ ਜੇ ਇਹ ਗੱਲ ਹੋਈ ਤਾਂ ਮੇਰੀ ਤੇ ਤੁਹਾਡੀ ਇਸਤ੍ਰੀ ਦਾ ਕੁਛ ਪਤਾ ਨਹੀਂ ਲੱਗੇਗਾ।
ਦੇਵੀ ਸਿੰਘ ਤੇ ਭੂਤਨਾਥ ਬਹੁਤ ਚਿਰ ਤੱਕ ਕੁਝ ਸੋਚਦੇ ਰਹੇ, ਏਥੋਂ ਤੱਕ ਕਿ ਦਿਨ ਚੜ੍ਹ ਆਇਆ ਅਰ ਕਈ ਨਕਾਬਪੋਸ਼ ਬੂਹਾ ਖੋਲਕੇ ਅੰਦਰ ਲੰਘ ਆਏ, ਅਰ ਉਨ੍ਹਾਂ ਨੂੰ ਬਾਹਰ ਚੱਲਣ ਲਈ ਕਿਹਾ।
ਤੀਸਰਾ ਕਾਂਡ
ਮਹਾਰਾਜ ਤੋਂ ਵੱਖ ਹੋਕੇ ਦੇਵੀ ਸਿੰਘ ਤੇ ਭਲਭੱਦ੍ਰ ਸਿੰਘ ਤੋਂ ਵਖ ਹੋਏ ਭੂਤਨਾਥ ਦੋਹਾਂ ਨਕਾਬ ਪੋਸ਼ਾਂ ਦਾ ਪਤਾ ਲੈਣ ਚਲੇ ਗਏ।ਉਸ ਦਿਨ ਤੇ ਸਾਰੀ ਰਾਤ ਕਿਸੇ ਨੇ ਏਨ੍ਹਾਂ ਦੀ ਖੋਜ ਨਾ ਕੀਤੀ ਪਰ ਦੂਸਰੇ ਦਿਨ ਸਵੇਰਾ ਹੁੰਦਿਆਂ ਹੀ ਇਨ੍ਹਾਂ