{{gap}ਤੇਜ-ਤਦ ਤਾਂ ਉਹਨਾਂ ਦੋਹਾਂ ਦਾ ਨਾਂ ਹੈਰਾਨੀ ਦਾ ਕਾਰਨ ਹੈ।
ਨਕਾਬ-ਬੇਸ਼ੱਕ । ਚੰਗਾ, ਤਾਂ ਅਸੀਂ ਕੁਛ ਹਾਲ ਕੌਰ ਇੰਦ੍ਰਜੀਤ ਸਿੰਘ ਤੇ ਆਨੰਦ ਸਿੰਘ ਦਾ ਹੀ ਮਹਾਰਾਜ ਨੂੰ ਸੁਨਾ ਜਾਂਦੇ ਹਾਂ, ਜਦ ਆ ਹੀ ਗਏ ਹਾਂ ਤਾਂ ਕੁਛ ਕੰਮ ਹੀ ਕਰ ਜਾਈਏ।
ਬੀਰੇਂਦ੍ਰ—(ਹੈਰਾਨ ਹੋਕੇ)ਉਨ੍ਹਾਂ ਦਾ ਕੇਹੜਾ ਹਾਲ?
ਨਕਾਬ-ਤਲਿਸਮ ਦੇ ਅੰਦਰ ਦਾ ਹਾਲ । ਜਦ ਤੱਕ ਰਾਜਾ ਗੋਪਾਲ ਸਿੰਘ ਜੀ ਏਥੇ ਸਨ ਕੁਝ ਤੱਕ ਦੇ ਹਾਲ ਤਾਂ ਉਨ੍ਹਾਂ ਦੇ ਮੂੰਹੋਂ ਆਪ ਸੁਣ ਹੀ ਚੁਕੇ ਹੋਵੇਗੇ ਪਰ ਇਸਦੇ ਪਿੱਛੋਂ ਕੀ ਹੋਯਾ ਜਾਂ ਤਲਿਸਮ ਦੇ ਅੰਦਰ ਉਨ੍ਹਾਂ ਦੋਹਾਂ ਭਰਾਵਾਂ ਨੇ ਕੀ ਕੀਤਾ? ਇਹ ਆਪਣੇ ਨਹੀਂ ਸੁਣਿਆਂ ਹੋਵੇਗਾ। ਇਹ ਸਾਰਾ ਹਾਲ ਅਸੀ ਆਪ ਸੁਨਾ ਸਕਦੇ ਹਾਂ ਕੇ ਮਹਾਰਾਜ ਆਗਯਾ ਦੇਣ ਤਾਂ:-
ਬੀਰੇਂਦ੍ਰ-(ਹੋਰ ਵੀ ਹੈਰਾਨ) ਹੋਕੇ ਕਦ ਤਕ ਦਾ ਹਾਲ ਸੁਣਾ ਸਕਦੇ ਹੋ ?
ਨਕਾਬ-ਅੱਜ ਤੱਕ ਦਾ ਹਾਲ। ਸਗੋਂ ਇਸ ਦੇ ਪਿੱਛੋਂ ਭੀ ਰੋਜ 2 ਦਾ ਹਾਲ ਉਸ ਵੇਲੇ ਤੱਕ ਸੁਣ ਸਕਦੇ ਹਾਂ ਜਦ ਉਨ੍ਹਾਂ ਦੇ ਆਉਂਣ ਵਿੱਚ ਦੋ ਘੰਟੇ ਦੀ ਢਿੱਲ ਹੋਵੇ । ਬੀਰੇਂਦ੍-ਅਸੀ ਬੜੀ ਪ੍ਰਸੰਨਤਾ ਨਾਲ ਉਨ੍ਹਾਂ ਦ ਹਾਲ ਸੁਣਨ ਨੂੰ ਤਿਆਰ ਹਾਂ,ਸਗੋਂ ਅਸੀਂ ਚਾਹੁੰਦੇ ਹਾਂ ਕਿ ਗੋਪਾਲ ਸਿੰਘ ਤੇ ਆਪਣੇ ਪਿਤਾ ਜੀ ਦੇ ਸਾਹਮਣੇ ਇਹ ਹਾਲ ਸੁਣੀਏਂ।
ਨਕਾਬ-ਜੋ ਆਗਯਾ ਅਸੀ ਸੁਨਾਉਂਣ ਨੂੰ ਤਿਆਰ ਹਾਂ।