( ੫੧ )
ਦੇਵੀ-ਛੋਕੜ ਫੇਰ ਕੀ ਕੀਤਾ ਜਾਵੇ ਮੈਨੂੰ ਤਾਂ ਏਤਨਾਂ ਵੇਹਲ ਨਹੀਂ ਹੈ ਕਿ ਬਹੁਤ ਚਿਰ ਤੱਕ ਨਿਸਚਿੰਤ ਹੋਕੇ ਏਨਾਂ ਲੋਕਾਂ ਦਾ ਪਿੱਛਾ ਕਰਾਂ, ਤੇ ਉਧਰ ਦਰਬਾਰ ਦੀ ਜੋ ਕੁਛ ਦਸ਼ਾ ਹੈ ਓਹ ਤੂੰ ਜਾਣਦਾ ਹੀ ਹੈਂ । ਅਜੇਹੀ ਦਸ਼ਾ ਵਿੱਚ ਮਾਲਕ ਦੀ ਪ੍ਰਸੰਨਤਾ ਦੇ ਉਲਟ ਕਿਸੇ ਸਾਧਾਰਨ ਕੰਮ ਵਿੱਚ ਰੁਝਣਾਂ ਮੇਰੇ ਲਈ ਠੀਕ ਨਹੀਂ।
ਭੂਤ-ਆਪ ਦਾ ਕਹਿਣਾ ਠੀਕ ਹੈ, ਪਰ ਇਸ ਵੇਲ ਜੋ ਕੁਛ ਮੇਰੇ ਮਨ ਦੀ ਦਸ਼ਾ ਹੈ ਓਸ ਨੂੰ ਭੀ ਆਪ ਚੰਗੀ ਤਰਾਂ ਜਾਣਦੇ ਹੋਵੋਗੇ । ਦੇਵੀ-ਮੇਰੀ ਸਮਝ ਵਿੱਚ ਤੇਰੇ ਲਈ ਵੀ ਕੋਈ ਚਿੰਤਾ ਦੀ ਗੱਲ ਨਹੀਂ ਹੈ,ਇਸ ਦੇ ਬਿਨਾਂ ਘਰ ਜਾਕੇ ਮੈਂ ਆਪਣੀ ਵਹੁਟੀ ਨੂੰ ਦੇਖਾਂਗਾ ਜੇ ਓਹ ਘਰ ਹੋਈ ਤਾਂ ਤੂੰ ਆਪਣੀ ਵਹੁਟੀ ਵਲੋਂ ਭੀ ਨਿਸਚਿਤ ਹੋ ਜਾਵੀਂ
ਭੂਤ-ਭਾਵੇਂ ਆਪ ਦੀ ਇਸਤੀ ਘਰ ਮਿ ਪਵੇ ਪਰ ਮੇਰੇ ਮਨ ਦਾ ਸੰਸਾ ਨਹੀਂ ਮਿਟ ਸਕਦਾ। ਦੇਵੀ-ਆਪਣੀ ਇਸਤੀ ਦਾ ਹਾਲ ਚਾਲ ਦੇਖਣ ਲਈ ਤੂੰ ਭੀ ਆਪਣੇ ਆਦਮੀਆਂ ਨੂੰ ਘਰ ਭੇਜ ਦੇਹ। ਭੂਤ-ਇਹ ਤਾਂ ਸਭ ਕੁਛ ਹੋ ਸਕਦਾ ਹੈ ਪਰ ਮੇਰੇ ਮਨ ਵਿੱਚ ਬਹੁਤ ਗੜ ਬੜ ਹੈ ਅਰ ਕ੍ਰੋਧ ਪੇਓ · ਪੈਰ ਵਧਦਾ ਜਾਂਦਾ ਹੈ
ਦੇਵੀ-ਜੇ ਏਹੋ ਹੀ ਗੱਲ ਹੈ ਤਾਂ ਜੋ ਤੇਰੇ ਮਨ ਵਿੱਚ ਆਵੇ ਸੋ ਕਰ, ਮੈਂ ਇਕੱਲਾ ਹੀ ਮੁੜ ਜਾਂਦਾ ਹਾਂ
ਭੂਤ-ਜੇ ਇਹ ਭੀ ਕਰੋ ਤਾਂ ਮੇਰੇ ਤੇ ਅੜੀ ਕ੍ਰਿਪਾ ਹੋਵੇਗੀ ਪਰ ਜਦ ਮਹਾਰਾਜ ਮੇਰੇ ਵੱਲੋਂ ਪੁਛਣਗੇ ਤਾਂ ਕੀ ਉਤਰ