ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਲੁਕਾਉਣ ਦੀ ਕੀ ਲੋੜ ਸੀ ?

ਦੇਈਂ-ਫੇਰ ਇਹ ਮੂਰਤ ਤੂੰ ਕਿੱਥੇ ਦੇਖੀ ਚੰਗਾ-ਮੂਰਤ ਮੈਂ .........ਇਹ ਕਹਿਕੇ ਕੱਪੜੇ ਦਾ ਇਕ ਛੋਟਾ ਜੇਹਾ ਪਰਿੰਦਾ ਚੁੱਕ ਲਿਆਈ ਅਰ ਦੇਵੀ ਸਿੰਘ ਦੇ ਹੱਥ ਵਿਚ ਦੇ ਦਿੱਤਾ, ਦੇਵੀ ਸਿੰਘ ਨੇ ਖੋਲਕੇ ਦੇਖਿਆ ਅਰ ਅਚੰਭਿਤ ਹੋਕੇ ਚੰਪਾ ਨੂੰ ਪੁਛਿਆ:ਹੈ ! ਇਹ ਨਕਸ਼ਾ ਤੂੰ ਕਿੱਥੋਂ ਲਿਆ ਹੈ ?

ਚੌਪਾਂ-ਇਹ ਨਕਬਾ ਮੈਨੂੰ ਕਿੱਥੋਂ ਮਿਲਿਆ ਹੈ ? ਇਹ ਮੈਂ ਪਿੱਛੋਂ ਵੱਸਾਂਗੀ, ਪਹਿਲਾਂ ਆਪ ਇਹ ਦੱਸੋ ਕਿ ਇਸਨੂੰ ਦੇਖਕੇ ਹੈਰਾਨ ਕਿਉਂ ਹੋਏ ਹੋ ਅਚ ਇਹ ਨਕ ਬਾ ਕਿੱਥੋਂ ਦਾ ਹੈ? ਮੈਂ ਇਸ ਵੱਲੋਂ ਕੁਛ ਭੀ ਨਹੀਂ ਜਾਣਦੀ। ਦੇਵੀ- ਇਹ ਨਸ਼ਾ ਉਨ੍ਹਾਂ ਨਕਾਬਪੋਸ਼ਾਂ ਦੇ ਘਰ ਦਾ ਹੈ ਜਿਸ ਵਲੋਂ ਮੈਂ ਤੈਨੂੰ ਹੁਣ ਪੁਛ ਰਿਹਾ ਸੀ। ਚੰਘਾ-ਕੇਹੜੇ ਨਕਾਬ ਪੋਝ,ਓਹ ਜੇਹੜੇ ਦਰਬਾਰ ਵਿਚ ਆਉਂਦੇ ਹੁੰਦੇ ਹਨ ?

ਦੇਵੀ ਹਾਂ ਓਹ, ਅਰ ਓਨਾਂ ਦੇ ਘਰ ਭੀ ਮੈਂ ਤੈਨੂੰ ਵੇਖਿਆ ਸੀ ।

ਚੰਪ-(ਅਚੰਭੇ ਨਾਲ) ਇਸਤਰਾਂ ਤਾਂ ਮੈਂ ਕੁਛ ਨਹੀਂ ਸਮਝ ਸਕਦੀ ਪਹਿਲੇ ਆਪ ਆਪਣੇ ਸਫਰ ਦਾ ਹਾਲ ਸੁਣਾਓ ਅਤ ਦੱਸੋਕ ਆਪ ਕਿੱਥੋ ੨ ਗਏ ਸੀ ਤੇ ਕੀ ਕੁਛ ਦੇਖਿਆ?

ਇਸਦੇ ਉੱਤਰ ਵਿਚ ਦੇਵੀ ਸਿੰਘ ਨੇ ਆਪਣੇ ਤੇ ਭੂਤਨਾਥ ਦੇ ਜਾਣ ਦਾ ਹਾਲ ਦੱਸਿਆ ਅਰ ਫੇਰ ਉਸ ਕੱਪੜੇ ਵਾਲੇ ਨਕਸ਼ੇ ਵਲ ਸੈਨਤ ਕਰਕੇ ਕਿਹਾ ਇਹ ਓਸੇ ਥਾਂ ਦਾ ਨਕਸ਼ਾਂ ਹੈ, ਇਸ ਬੰਗਲੇ ਦੇ ਅੰਦਰ ਕੇਸਾਂ