ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/64

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੬੨)

ਦੇਵੀ-ਅਜੇ ਤਾਂ ਸਿੱਧਾ ਆਪ ਦੇ ਵਲ ਹੀ ਆ ਰਿਹਾ ਹਾਂ, ਹੁਣ ਜੋ ਆਪ ਕਹੋ ਸੋ ਕੀਤਾ ਜਾਵੇ। ਜੇ ਕਹੋ ਤਾਂ ਮੁੰਡੇ ਨੂੰ ਏਥੋਂ ਹੀ ਸੱਦ ਲਵਾਂ।

ਬੀਰੇਂਦ੍ਰ-ਕੀ ਡਰ ਹੈ, ਕਿਸੇ ਨੂੰ ਭੇਜੋ ਜੋ ਸੱਦ ਲਿਆਵੇ।

ਦੇਵੀ ਸਿੰਘ ਬਾਹਰ ਆਕੇ ਇਕ ਪਹਿਰੇਦਾਰ ਨੂੰ ਤਾਰਾ ਸਿੰਘ ਨੂੰ ਸੱਦਣ ਦੀ ਆਗਯਾ ਦੇ ਕੇ ਫੇਰ ਅੰਦਰ ਚਲਾ ਗਿਆ ਤੇ ਰਾਜਾ ਸਾਹਿਬ ਨਾਲ ਗੱਲਾਂ ਕਰਨ ਲੱਗਾ,ਥੋੜੇ ਹੀ ਚਿਰ ਪਿੱਛੋਂ ਸਿਪਾਹੀ ਨੇ ਆਕੇ ਕਿਹਾ ਤਾਰਾ ਸਿੰਘ ਨਹੀਂ ਮਿਲਿਆ ਅਰ ਇਹ ਭੀ ਪਤਾ ਨਹੀਂ ਜੋ ਕਦੋਂ ਗਿਆ ਹੈ, ਉਸਦਾ ਨੌਕਰ ਕਹਿੰਦਾ ਹੈ ਕਿ ਸੰਧਯਾ ਹੋਣ ਤੋਂ ਪਹਿਲਾਂ ਦੇ ਹੀ ਗਏ ਹੋਏ ਹਨ।

ਇਹ ਗੱਲ ਹੋਰ ਵੀ ਹੈਰਾਨੀ ਦੀ ਸੀ, ਰਾਤ ਵੇਲੇ ਤਾਰਾ ਸਿੰਘ ਦਾ ਬਿਨਾਂ ਆਗਯਾ ਦੇ ਚਲੇ ਜਾਣਾ ਸਭਨਾਂ ਨੂੰ ਹੈਰਾਨ ਕਰਦਾ ਸੀ, ਪਰ ਰਾਜਾ ਬੀਰੇਂਦ੍ਰ ਸਿੰਘ ਨੇ ਸੋਚਿਆ ਕਿ ਛੇਕੜ ਉਹ ਏਯਾਰ ਹੈ ਸ਼ਾਇਦ ਕਿਸੇ ਕੰਮ ਲਈ ਕਿਤੇ ਚਲਾ ਗਿਆ ਹੋਵੇ, ਸੋ ਰਾਜਾ ਸਾਹਿਬ ਨੇ ਭੈਰੋਂ ਸਿੰਘ ਨੂੰ ਸੱਦਿਆ, ਥੋੜੇ ਹੀ ਚਿਰ ਵਿੱਚ ਭੈਰੋਂ ਸਿੰਘ ਨੇ ਆਕੇ ਪ੍ਰਨਾਮ ਕੀਤੀ!

ਬੀਰੇਂਦ੍ਰ-(ਭੈਰੋਂ ਨੂੰ) ਤੈਨੂੰ ਪਤਾ ਹੈ ਕਿ ਤਾਰਾ ਸਿੰਘ ਕਿੱਥੇ ਹੈ?

ਭੈਰੋਂ-ਤਾਰਾ ਸਿੰਘ ਦੀਵੇ ਜਗਣ ਤੋਂ ਪਹਿਲਾਂ ਦਾ ਗਿਆ ਹੋਯਾ ਹੈ, ਪਹਿਰ ਭਰ ਦਿਨ ਰਹਿੰਦਾ ਸੀ ਜਦ ਉਹ ਮੈਨੂੰ ਮਿਲਿਆ ਸੀ ਉਸਨੂੰ ਕੁਛ ਘਬਰਾਏ ਹੋਏ ਵੇਖਕੇ ਮੈਂ ਪੁੱਛਿਆ ਸੀ ਜੋਕੀ ਗੱਲ ਹੈ, ਪਰ ਉਸਨੇ ਕੁਛ ਉਤ੍ਰ ਨ ਦਿੱਤਾ।